ਰੂਸ ਦਾ ਦਾਅਵਾ-'ਸਪੂਤਨਿਕ-ਵੀ ਵੈਕਸੀਨ 95 ਫੀਸਦੀ ਅਸਰਦਾਰ'
Wednesday, Nov 25, 2020 - 02:26 AM (IST)
ਮਾਸਕੋ (ਅਨਸ): ਕੋਵਿਡ-19 ਵੈਕਸੀਨ ਨੂੰ ਲੈ ਕੇ ਹੁਣ ਰੂਸ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਪੂਤਨਿਕ-ਵੀ ਵੈਕਸੀਨ ਦੂਜੇ ਅੰਤਰਿਮ ਵਿਸ਼ਲੇਸ਼ਣ ਮੁਤਾਬਕ 95 ਫੀਸਦੀ ਅਸਰਦਾਰ ਹੈ। ਵੈਕਸੀਨ ਦੇ ਡਿਵਲੈਪਰਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਰੂਸ ਦੇ ਸਿਹਤ ਮੰਤਰਾਲਾ, ਸੂਬਾ ਸੰਚਾਲਿਤ ਗਾਮਲੇਆ ਰਿਸਰਚ ਸੈਂਟਰ ਅਤੇ ਰੂਸੀ ਪ੍ਰਤੱਖ ਨਿਵੇਸ਼ ਫੰਡ (ਆਰ.ਡੀ.ਆਈ.ਐੱਫ.) ਨੇ ਇਕ ਬਿਆਨ ਵਿਚ ਕਿਹਾ, ''ਇਹ ਨਤੀਜੇ 42 ਦਿਨਾਂ ਤੋਂ ਬਾਅਦ ਮਿਲੇ ਸ਼ੁਰੂਆਤੀ ਅੰਕੜਿਆਂ ਉੱਤੇ ਆਧਾਰਿਤ ਸਨ।''
ਇਸ ਤੋਂ ਪਹਿਲਾਂ ਫਾਈਜ਼ਰ ਅਤੇ ਮਾਡਰਨਾ ਕੋਵਿਡ-19 ਦੇ ਖਿਲਾਫ ਤਿਆਰ ਕੀਤੀ ਜਾ ਰਹੀ ਆਪਣੀ ਵੈਕਸੀਨ ਨੂੰ 90 ਫੀਸਦੀ ਤੋਂ ਜ਼ਿਆਦਾ ਅਸਰਦਾਰ ਦੱਸ ਚੁੱਕੀਆਂ ਹਨ। ਰੂਸ ਨੇ 11 ਅਗਸਤ ਨੂੰ ਹੀ ਸਪੂਤਨਿਕ-ਵੀ ਦਾ ਰਜਿਸਟ੍ਰੇਸ਼ਨ ਕਰਵਾ ਦਿੱਤਾ ਸੀ। ਇਸ ਵੈਕਸੀਨ ਦੀ ਖੁਰਾਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਧੀ ਨੂੰ ਵੀ ਦਿੱਤੀ ਜਾ ਚੁੱਕੀ ਹੈ। ਰੂਸ ਨੇ ਅਗਲੇ ਸਾਲ ਤੱਕ ਆਪਣੇ ਅਤੇ ਹੋਰ ਦੇਸ਼ਾਂ ਲਈ 1 ਖਰਬ ਖੁਰਾਕਾਂ ਦੇ ਉਤਪਾਦਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ:-ਮਹਾਮਾਰੀ 'ਚ ਬਾਹਰ ਖਾਣ ਲਈ ਟੈਂਟ ਸੁਰੱਖਿਅਤ ਤਰੀਕਾ?
'ਡਿਲਵਰੀ ਜਨਵਰੀ ਤੋਂ, ਮੁੱਲ 10 ਡਾਲਰ ਤੋਂ ਵੀ ਘੱਟ'
ਰੂਸ ਨੇ ਐਲਾਨ ਕੀਤਾ ਹੈ ਕਿ ਸਪੂਤਵਿਕ-ਵੀ ਵੈਕਸੀਨ ਦੀ ਡਿਲਵਰੀ ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਅਤੇ ਹੋਰ ਟੀਕਿਆਂ ਦੀ ਤੁਲਣਾ ਵਿਚ ਇਸ ਦਾ ਮੁੱਲ ਘੱਟ ਹੋਵੇਗਾ। ਵੈਕਸੀਨ ਦੇ ਇਕ ਸ਼ਾਟ ਦਾ ਮੁੱਲ 10 ਡਾਲਰ ਤੋਂ ਵੀ ਘੱਟ ਹੋਵੇਗਾ। ਰੂਸੀ ਪ੍ਰਤੱਖ ਨਿਵੇਸ਼ ਫੰਡ ਨੇ ਇਹ ਜਾਣਕਾਰੀ ਦਿੱਤੀ ਹੈ।
ਰੂਸੀ ਨਾਗਰਿਕਾਂ ਲਈ 'ਟੀਕਾਕਰਨ ਮੁਫਤ'
ਰੂਸੀ ਨਾਗਰਿਕਾਂ ਲਈ ਟੀਕਾਕਰਨ ਮੁਫਤ ਹੋਵੇਗਾ। ਬਿਆਨ ਵਿਚ ਕਿਹਾ ਗਿਆ ਕਿ ਆਰ.ਡੀ.ਆਈ.ਐੱਫ. ਨੂੰ ਫਿਲਹਾਲ ਹੋਰ ਦੇਸ਼ਾਂ ਅਤੇ ਕੰਪਨੀਆਂ ਤੋਂ ਅਰਜ਼ੀਆਂ ਮਿਲ ਰਹੀਆਂ ਹਨ ਜਿਸ ਦੇ ਚੱਲਦੇ ਉਹ ਉਤਪਾਦਨ ਸਮਰੱਥਾ ਵਿਚ ਵਾਧਾ ਕਰ ਰਹੀ ਹੈ।
ਇਹ ਵੀ ਪੜ੍ਹੋ:-'ਚੀਨੀ ਐਪ ਪਏ ਫਿੱਕੇ', ਇਸ ਸਾਲ ਭਾਰਤ 'ਚ 267 'ਤੇ ਲੱਗੀ ਪਾਬੰਦੀ