ਅਮਰੀਕਾ ਨੂੰ ''ਇੱਟ ਦਾ ਜਵਾਬ ਪੱਥਰ ਨਾਲ ਦੇਣ'' ਨੂੰ ਤਿਆਰ ਰੂਸ

12/05/2018 11:01:15 PM

ਮਾਸਕੋ/ਵਾਸ਼ਿੰਗਟਨ — ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਪਾਬੰਧਿਤ ਮਿਜ਼ਾਈਲਾਂ ਨੂੰ ਵਿਕਸਤ ਕਰਦਾ ਹੈ ਤਾਂ ਰੂਸੀ ਵੀ ਅਜਿਹਾ ਹੀ ਕਰੇਗਾ। ਪੁਤਿਨ ਨੇ ਆਖਿਆ ਕਿ ਅਮਰੀਕਾ ਜੇਕਰ ਇਕ ਅਹਿਮ ਹਥਿਆਰ ਸਮਝੌਤੇ ਤੋਂ ਬਾਹਰ ਨਿਕਲਦਾ ਹੈ ਅਤੇ ਉਸ ਵੱਲੋਂ ਪਾਬੰਧਿਤ ਮਿਜ਼ਾਈਲਾਂ ਨੂੰ ਵਿਕਸਤ ਕਰਨਾ ਸ਼ੁਰੂ ਕਰਦਾ ਹੈ ਤਾਂ ਰੂਸ ਵੀ ਅਜਿਹਾ ਹੀ ਕਰੇਗਾ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਨਾਟੋ ਦੀ ਇਕ ਬੈਠਕ 'ਚ ਐਲਾਨ ਕੀਤਾ ਸੀ ਕਿ ਅਮਰੀਕਾ ਰੂਸੀ 'ਧੋਖਾਧੜੀ' ਕਾਰਨ 60 ਦਿਨਾਂ 'ਚ ਇੰਟਰਮਿਡੀਏਟ-ਰੇਂਜ ਨਿਊਕਲਿਅਰ ਫੋਰਸੇਸ ਟ੍ਰਿਟੀ (ਆਈ. ਐਨ. ਐਫ.) ਦੇ ਤਹਿਤ ਆਪਣੇ ਜ਼ਿੰਮੇਵਾਰੀਆਂ ਨੂੰ ਛੱਡੇਗਾ। ਪੋਂਪੀਓ ਦੇ ਬਿਆਨ ਤੋਂ ਇਕ ਦਿਨ ਬਾਅਦ ਬੁੱਧਵਾਰ ਨੂੰ ਪੁਤਿਨ ਦਾ ਬਿਆਨ ਆਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਈ. ਐਨ. ਐਫ. ਤੋਂ ਵੱਖ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ। ਪੁਤਿਨ ਨੇ ਟੀ. ਵੀ. 'ਤੇ ਦਿੱਤੇ ਆਪਣੇ ਬਿਆਨ 'ਚ ਆਖਿਆ ਕਿ ਅਜਿਹਾ ਲੱਗਦਾ ਹੈ ਕਿ ਸਾਡੇ ਅਮਰੀਕੀ ਸਹਿਯੋਗੀਆਂ ਦਾ ਮੰਨਣਾ ਹੈ ਕਿ ਸਥਿਤੀ ਇੰਨੀ ਬਦਲ ਗਈ ਹੈ ਕਿ ਅਮਰੀਕਾ ਕੋਲ ਇਸ ਪ੍ਰਕਾਰ ਦੇ ਹਥਿਆਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪ੍ਰਤੀਕਿਰਿਆ ਕੀ ਹੋਵੇਗੀ। ਇਹ ਬਹੁਤ ਹੀ ਆਸਾਨ ਹੈ ਉਸ ਮਾਮਲੇ 'ਚ, ਅਸੀਂ ਵੀ ਉਹੀ ਕਰਾਂਗੇ।


Related News