ਰੂਸ ਨੇ ਸੁਰੱਖਿਆ ਸਮਝੌਤੇ ਦੇ ਮਸੌਦੇ ''ਚ ਅਮਰੀਕਾ-ਨਾਟੋ ਦੇ ਸਾਹਮਣੇ ਰੱਖੀਆਂ ਸਖ਼ਤ ਸ਼ਰਤਾਂ
Friday, Dec 17, 2021 - 10:31 PM (IST)
ਬ੍ਰਸੇਲਸ-ਰੂਸ ਨੇ ਸ਼ੁੱਕਰਵਾਰ ਨੂੰ ਨਾਟੋ ਦੇ ਨਾਲ ਹੋਣ ਵਾਲੇ ਸੁਰੱਖਿਆ ਸਮਝੌਤੇ ਲਈ ਮਸੌਦਾ ਪੇਸ਼ ਕੀਤਾ ਜਿਸ 'ਚ ਯੂਕ੍ਰੇਨ ਅਤੇ ਹੋਰ ਗੁਆਂਢੀ ਦੇਸ਼ਾਂ ਨੂੰ ਨਾਟੋ 'ਚ ਸ਼ਾਮਲ ਹੋਣ ਤੋਂ ਰੋਕਣ ਅਤੇ ਯੂਰਪ 'ਚ ਫੌਜੀਆਂ ਅਤੇ ਹਥਿਆਰਾਂ 'ਤੇ ਰੋਕ ਦੀਆਂ ਸ਼ਰਤਾਂ ਸ਼ਾਮਲ ਹੈ। ਰੂਸ ਵੱਲੋਂ ਸੁਰੱਖਿਆ ਸਮਝੌਤੇ ਦਾ ਮਸੌਦਾ ਇਸ ਹਫ਼ਤੇ ਦੀ ਸ਼ੁਰੂਆਤ 'ਚ ਅਮਰੀਕਾ ਅਤੇ ਉਸ ਦੇ ਸਾਂਝੇਦਾਰਾਂ ਨੂੰ ਦਿੱਤਾ ਗਿਆ ਸੀ। ਇਸ 'ਚ ਅਮਰੀਕੀ ਅਤੇ ਰੂਸੀ ਜੰਗੀ ਬੇੜਿਆਂ ਨੂੰ ਵੀ ਇਕ ਦੂਜੇ 'ਤੇ ਹਮਲੇ ਤੋਂ ਦੂਰ ਰੱਖਣ ਦਾ ਪ੍ਰਸਤਾਵ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਦੇਸ਼ ਤੋਂ ਆਏ 28 ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ : ਐੱਮ ਸੁਬ੍ਰਾਮਣੀਅਮ
ਸਮਝੌਤੇ ਦੇ ਮਸੌਦੇ ਨੂੰ ਅਜਿਹੇ ਸਮੇਂ ਪ੍ਰਕਾਸ਼ਿਤ ਕੀਤਾ ਗਿਆ ਹੈ ਜਦ ਰੂਸ ਵੱਲ਼ੋਂ ਯੂਕ੍ਰੇਨ ਦੀ ਸਰਹੱਦ 'ਤੇ ਫੌਜੀਆਂ ਦਾ ਜਮ੍ਹਾਵੜਾ ਕਰਨ ਨੂੰ ਲੈ ਕੇ ਯੂਕ੍ਰੇਨ ਅਤੇ ਪੱਛਮੀ ਦੇਸ਼ਾਂ 'ਚ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਤਣਾਅ ਵਧਦਾ ਜਾ ਰਿਹਾ ਹੈ। ਰੂਸ ਨੇ ਗੁਆਂਢੀ ਦੇਸ਼ 'ਤੇ ਹਮਲੇ ਦੀ ਯੋਜਨਾ ਤੋਂ ਇਨਕਾਰ ਕੀਤਾ ਹੈ, ਪਰ ਪੱਛਮੀ ਦੇਸ਼ਾਂ ਤੋਂ ਮੰਗ ਕੀਤੀ ਹੈ ਕਿ ਉਹ ਕਾਨੂੰਨੀ ਗਾਰੰਟੀ ਦੇਣ ਕਿ ਯੂਕ੍ਰੇਨ ਨੂੰ ਨਾਟੋ 'ਚ ਸ਼ਾਮਲ ਨਹੀਂ ਕਰਨਗੇ ਅਤੇ ਸਾਂਝੇਦਾਰ ਦੇਸ਼ਾਂ 'ਚ ਹਥਿਆਰਾਂ ਦੀ ਤਾਇਨਾਤੀ ਨਹੀਂ ਕਰਨਗੇ।
ਇਹ ਵੀ ਪੜ੍ਹੋ : SII ਦੀ ਕੋਵਿਡ-19 ਵੈਕਸੀਨ Covovax ਨੂੰ ਮਿਲੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ
ਇਨ੍ਹਾਂ ਮੰਗਾਂ ਨੂੰ ਨਾਟੋ ਖਾਰਿਜ ਕਰ ਚੁੱਕਿਆ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰੇਬਾਬਕੋਵ ਨੇ ਕਿਹਾ ਕਿ ਰੂਸ ਦਾ ਅਮਰੀਕਾ ਅਤੇ ਉਸ ਦੇ ਨਾਟੋ ਸਾਂਝੇਦਾਰਾਂ ਨਾਲ 'ਖਤਰਨਾਕ ਬਿੰਦੂ' 'ਤੇ ਪਹੁੰਚ ਚੁੱਕਿਆ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਅਮਰੀਕੀ ਸਾਂਝੇਦਾਰਾਂ ਵੱਲੋਂ ਰੂਸ ਦੀ ਸਰਹੱਦ ਨੇੜੇ ਤਾਇਨਾਤੀ ਅਤੇ ਅਭਿਆਸ 'ਅਸਵੀਕਾਰਯੋਗ' ਅਤੇ ਉਸ ਦੀ ਸੁਰੱਖਿਆ ਲਈ ਖਤਰਾ ਹੈ।
ਇਹ ਵੀ ਪੜ੍ਹੋ : RBI ਦੇ ਮੈਂਬਰ ਨਿੱਜੀ ਕ੍ਰਿਪਟੋਕਰੰਸੀ ਵਿਰੁੱਧ, ਵਿੱਤੀ ਸਥਿਰਤਾ 'ਤੇ ਅਸਰ ਨੂੰ ਲੈ ਕੇ ਜਤਾਈ ਚਿੰਤਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।