ਰੂਸ ਨੇ 228 ਆਸਟ੍ਰੇਲੀਆਈ ਨਾਗਰਿਕਾਂ ’ਤੇ ਲਗਾਈ ਪਾਬੰਦੀ

Saturday, Apr 09, 2022 - 01:26 AM (IST)

ਰੂਸ ਨੇ 228 ਆਸਟ੍ਰੇਲੀਆਈ ਨਾਗਰਿਕਾਂ ’ਤੇ ਲਗਾਈ ਪਾਬੰਦੀ

ਮਾਸਕੋ (ਯੂ. ਐੱਨ. ਆਈ.)-ਰੂਸ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਰੱਖਿਆ ਮੰਤਰੀ ਪੀਟਰ ਡਟਨ ਸਮੇਤ 228 ਆਸਟ੍ਰੇਲੀਅਨ ਨਾਗਰਿਕਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਦੀ ਇਹ ਕਾਰਵਾਈ ਆਸਟ੍ਰੇਲੀਆ ਦੀ ਜਵਾਬੀ ਕਾਰਵਾਈ ਦੇ ਤੌਰ ’ਤੇ ਦੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਟਵਿੱਟਰ 'ਤੇ ਰੂਸ ਨੇ ਮੁੜ ਲਾਇਆ 50 ਹਜ਼ਾਰ ਡਾਲਰ ਦਾ ਜੁਰਮਾਨਾ

ਮੀਡੀਆ ਰਿਪੋਰਟ ਮੁਤਾਬਕ, ਵਿਭਾਗ ਮੁਤਾਬਕ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਨੇ ਲਾਪਰਵਾਹ ਰਸੋਫੋਬਿਕ ਫਿਊਜ ’ਤੇ ਪਾਬੰਦੀ ਲਗਾਈ, ਜਿਸ ਨਾਲ ਰੂਸੀ ਸੰਘ ਦੇ ਚੋਟੀ ਦੇ ਨੇਤਾ ਅਤੇ ਸਾਰੇ ਸੰਸਦ ਮੈਂਬਰ ਪ੍ਰਭਾਵਿਤ ਹੋਏ ਹਨ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸਾਲ 7 ਅਪ੍ਰੈਲ ਤੋਂ ਆਸਟ੍ਰੇਲੀਆਈ ਰਾਸ਼ਟਰੀ ਸੁਰੱਖਿਆ ਕਮੇਟੀ, ਪ੍ਰਤੀਨਿਧੀ ਸਭਾ, ਸੀਨੇਟ ਅਤੇ ਖੇਤਰੀ ਵਿਧਾਨ ਸਭਾਵਾਂ ਦੇ ਪਾਬੰਦੀਸ਼ੁਦਾ ਸੂਚੀ ਵਿਚ ਸ਼ਾਮਲ ਮੈਂਬਰਾਂ ਨੂੰ ਰੂਸ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ।

ਇਹ ਵੀ ਪੜ੍ਹੋ : ਦੁਬਈ ਤੋਂ ਸਾਢੇ 3 ਕਿਲੋ ਸੋਨਾ ਸਮੱਗਲਿੰਗ ਕਰਨ ਦੇ ਦੋਸ਼ ’ਚ 2 ਗ੍ਰਿਫਤਾਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News