ਰੂਸ ਨੇ ਟਵਿੱਟਰ ਤੇ ਫੇਸਬੁੱਕ ''ਤੇ ਠੋਕਿਆ ਜੁਰਮਾਨਾ

Friday, Feb 14, 2020 - 01:23 PM (IST)

ਰੂਸ ਨੇ ਟਵਿੱਟਰ ਤੇ ਫੇਸਬੁੱਕ ''ਤੇ ਠੋਕਿਆ ਜੁਰਮਾਨਾ

ਮਾਸਕੋ- ਰੂਸ ਵਿਚ ਮਾਸਕੋ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਫੇਸਬੁੱਕ 'ਤੇ ਲੋਕਾਂ ਦਾ ਡਾਟਾ ਸਟੋਰ ਕਰਨ ਦੇ ਨਿਯਮਾਂ ਦਾ ਪਾਲਣ ਨਹੀਂ ਕਰਨ ਦੇ ਮਾਮਲੇ ਵਿਚ 62,960 ਅਮਰੀਕੀ ਡਾਲਰ ਜੁਰਮਾਨਾ ਠੋਕਿਆ ਹੈ। 

ਟੀ.ਐਸ.ਐਸ. ਨਿਊਜ਼ ਏਜੰਸੀ ਮੁਤਾਬਕ ਰੂਸੀ ਕਾਨੂੰਨ ਦੇ ਤਹਿਤ ਰੂਸੀ ਨਾਗਰਿਕਾਂ ਦੇ ਵਿਅਕਤੀਗਤ ਡਾਟਾ ਨੂੰ ਇਕੱਠਾ ਕਰਨ ਤੇ ਪ੍ਰੌਸੈਸ ਕਰਨ ਦੇ ਲਈ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਲੋੜ ਹੁੰਦੀ ਹੈ ਤੇ ਰੂਸੀ ਯੂਜ਼ਰਾਂ ਦੇ ਡਾਟਾ ਨੂੰ ਦੇਸ਼ ਵਿਚ ਨਹੀਂ ਰੱਖਣ ਦੇ ਚੱਲਦੇ ਦੋਵਾਂ ਕੰਪਨੀਆਂ 'ਤੇ ਜੁਰਮਾਨਾ ਲਾਇਆ ਗਿਆ ਹੈ। ਅਜਿਹੇ ਕਿਸੇ ਮਾਮਲੇ ਵਿਚ ਦੂਰਸੰਚਾਰ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੇ ਕੰਪਨੀ ਰੋਸਕੋਂਨਾਡਜ਼ੋਰ ਨੂੰ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦਾ ਉਲੰਘਣ ਹੋਣ 'ਤੇ ਜੁਰਮਾਨਾ ਲਾਉਣ ਜਾਂ ਇੰਟਰਨੈੱਟ ਕੰਪਨੀਆਂ ਨੂੰ ਬਲਾਕ ਕਰਨ ਦਾ ਵੀ ਅਧਿਕਾਰ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਡਾਟਾ ਨਿਯਮਾਂ ਮੁਤਾਬਕ ਇਥੋਂ ਦੇ ਨਾਗਰਿਕਾਂ ਦਾ ਡਾਟਾ ਦੇਸ਼ ਵਿਚ ਰੱਖਣਾ ਜ਼ਰੂਰੀ ਹੈ।


author

Baljit Singh

Content Editor

Related News