ਰੂਸ ਨੇ Telegram ''ਤੇ ਲਾਇਆ 80 ਹਜ਼ਾਰ ਡਾਲਰ ਦਾ ਜੁਰਮਾਨਾ, ਇਸ ਕਾਰਨ ਹੋਈ ਕਾਰਵਾਈ

Wednesday, Apr 09, 2025 - 06:16 PM (IST)

ਰੂਸ ਨੇ Telegram ''ਤੇ ਲਾਇਆ 80 ਹਜ਼ਾਰ ਡਾਲਰ ਦਾ ਜੁਰਮਾਨਾ, ਇਸ ਕਾਰਨ ਹੋਈ ਕਾਰਵਾਈ

ਗੈਜੇਟ ਡੈਸਕ- ਵਮਾਸਕੋ ਦੀ ਇਕ ਅਦਾਲਤ ਨੇ ਟੈਲੀਗ੍ਰਾਮ ਮੈਸੇਂਜਰ 'ਤੇ 70 ਲੱਖ ਰੂਬਲ (ਕਰੀਬ 80 ਹਜ਼ਾਰ ਡਾਲਰ) ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਉਸ ਰਿਪੋਰਟ ਤੋਂ ਬਾਅਦ ਹੋਈ ਹੈ ਜਿਸ ਵਿਚ ਦੱਸਿਆ ਗਿਆ ਕਿ ਟੈਲੀਗ੍ਰਾਮ ਨੇ ਸਰਕਾਰ ਵਿਰੋਧੀ ਅਤੇ ਕੱਟੜਪੰਥੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਕੰਟੈਂਟ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਜਾਣਕਾਰੀ ਰੂਸੀ ਸਮਾਚਾਰ ਏਜੰਸੀ TASS ਨੇ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਿੱਤੀ ਹੈ।

TASS ਦੇ ਅਨੁਸਾਰ, ਅਦਾਲਤ ਨੇ ਕਿਹਾ ਕਿ 'ਟੈਲਗ੍ਰਾਮ ਮੈਸੇਂਜਰ, ਜੋ ਉਨ੍ਹਾਂ ਸੂਚਨਾਵਾਂ ਅਤੇ ਚੈਨਲਾਂ ਨੂੰ ਹਟਾਉਣ 'ਚ ਫੇਲ੍ਹ ਰਿਹਾ ਹੈ ਜਿਨ੍ਹਾਂ 'ਚ ਕੱਟੜਪੰਥੀ ਗਤੀਵਿਧੀਆਂ ਲਈ ਉਕਸਾਉਣ ਦੀ ਸਮੱਗਰੀ ਸੀ।' ਇਨ੍ਹਾਂ ਕੰਟੈਂਟ 'ਚ ਰੂਸੀ ਸਰਕਾਰ ਵਿਰੁੱਧ ਪ੍ਰਦਰਸ਼ਨਾਂ 'ਚ ਭਾਗ ਲੈਣ, ਯੂਕਰੇਨੀ ਫੌਜ ਨੂੰ ਸਮਰਥਨ ਦੇਣ ਅਤੇ ਰੇਲਵੇ ਟਰਾਂਸਪੋਰਟ 'ਤੇ ਅੱਤਵਾਦੀ ਹਮਲਿਆਂ ਵਰਗੀਆਂ ਗਤੀਵਿਧੀਆਂ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਸੰਦੇਸ਼ ਸ਼ਾਮਲ ਸਨ। 

ਟੈਲੀਗ੍ਰਾਮ ਦੀ ਚੁੱਪ

ਰੂਸੀ ਮੂਲ ਦੇ ਉੱਧਮੀ ਪਾਵੇਲ ਡੁਰੋਵ ਵੱਲੋਂ ਸਥਾਪਿਤ ਟੈਲੀਗ੍ਰਾਮ, ਮੌਜੂਦਾ ਸਮੇਂ 'ਚ ਦੁਬਈ 'ਚ ਸਥਿਤੀ ਹੈ। ਕੰਪਨੀ ਨੇ ਹੁਣ ਤਕ ਇਸ ਜੁਰਮਾਨੇ ਜਾਂ ਅਦਾਲਤ ਦੇ ਫੈਸਲੇ 'ਤੇ ਕੋਈ ਟਿਪਣੀ ਨਹੀਂ ਕੀਤੀ, ਹਾਲਾਂਕਿ, ਇਹ ਪਲੇਟਫਾਰਮ ਰੂਸ 'ਚ ਬੇਹੱਦ ਲੋਕਪ੍ਰਸਿੱਧ ਹੈ ਅਤੇ ਸਰਕਾਰੀ ਨਿਗਰਾਨੀ ਅਤੇ ਦਬਾਅ ਦਾ ਸਾਹਮਣਾ ਕਰਦਾ ਰਿਹਾ ਹੈ। 

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਾਵੇਲ ਡੁਰੋਵ, ਜੋ ਕੁਝ ਸਮੇਂ ਲਈ ਫਰਾਂਸ ਵਿੱਚ ਰਿਹਾ ਸੀ, ਮਾਰਚ 2025 ਵਿੱਚ ਦੁਬਈ ਵਾਪਸ ਆਇਆ ਸੀ। ਇਸ ਤੋਂ ਪਹਿਲਾਂ, ਅਗਸਤ 2024 ਵਿੱਚ, ਉਸਨੂੰ ਧੋਖਾਧੜੀ, ਮਨੀ ਲਾਂਡਰਿੰਗ ਅਤੇ ਟੈਲੀਗ੍ਰਾਮ ਰਾਹੀਂ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦੇ ਪ੍ਰਸਾਰ ਵਰਗੇ ਗੰਭੀਰ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਾਂਚ ਕੀਤੀ ਗਈ ਸੀ।


author

Rakesh

Content Editor

Related News