ਰੂਸ ਨੇ 10 ਮਨੁੱਖੀ ਗਲਿਆਰਿਆਂ ਲਈ ਜਤਾਈ ਸਹਿਮਤੀ : ਯੂਕ੍ਰੇਨ
Thursday, Apr 07, 2022 - 05:17 PM (IST)
ਲਵੀਵ/ਯੂਕ੍ਰੇਨ (ਵਾਰਤਾ)- ਯੂਕ੍ਰੇਨ ਦੇ ਉਪ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਨੇ ਉਨ੍ਹਾਂ ਦੇ ਦੇਸ਼ ਦੇ 3 ਪੂਰਬੀ ਖੇਤਰਾਂ ਵਿੱਚ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ 10 ਮਨੁੱਖੀ ਗਲਿਆਰਿਆਂ 'ਤੇ ਸਹਿਮਤੀ ਜਤਾਈ ਹੈ। ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਯੂਕ੍ਰੇਨ ਦੇ ਉਦਯੋਗਿਕ ਪੂਰਬੀ ਖੇਤਰ ਉੱਤੇ ਕਬਜ਼ੇ ਲਈ ਰੂਸ ਵੱਲੋਂ ਆਪਣੇ ਫ਼ੌਜੀ ਹਮਲੇ ਨੂੰ ਤੇਜ਼ ਕਰਨ ਦੀ ਉਮੀਦ ਹੈ, ਅਜਿਹੇ ਵਿਚ ਕੀਵ ਨੇ ਇਸ ਨੂੰ ਰੋਕਣ ਲਈ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੂੰ ਹੋਰ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।
ਉਪ ਪ੍ਰਧਾਨ ਮੰਤਰੀ ਇਰੀਆਨਾ ਵੇਰੇਸ਼ਚੁਕ ਨੇ ਕਿਹਾ ਕਿ ਡੋਨੇਟਸਕ, ਲੁਸ਼ਾਂਕ ਅਤੇ ਜ਼ਪੋਰੀਝਜ਼ਿਆ ਖੇਤਰਾਂ ਤੋਂ ਨਾਗਰਿਕਾਂ ਨੂੰ ਦੂਜੇ ਸ਼ਹਿਰਾਂ ਵਿਚ ਲਿਜਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮਾਰੀਓਪੋਲ ਅਤੇ ਐਨਰਹੋਦਾਰ ਤੋਂ ਜ਼ਪੋਰਿਝਜ਼ੀਆ ਕਾਰ ਰਾਹੀਂ ਅਤੇ ਬਰਦੀਂਸਕ, ਤੋਕਮਾਕ ਅਤੇ ਮੇਲੀਟੋਪੋਲ ਤੋਂ ਕਾਰ ਅਤੇ ਬੱਸਾਂ ਰਾਹੀਂ ਸਫ਼ਰ ਕਰਨਾ ਸੰਭਵ ਹੋਵੇਗਾ।