ਯੂਕ੍ਰੇਨ ''ਚ ਆਪਣੇ ਟੀਚਿਆਂ ਨੂੰ ਪੂਰਾ ਕਰਨ ''ਚ ਅਸਫ਼ਲ ਰਿਹੈ ਰੂਸ: ਅਮਰੀਕਾ

03/23/2022 10:42:10 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਨੇ ਕਿਹਾ ਕਿ ਯੂਕ੍ਰੇਨ 'ਤੇ ਭਿਆਨਕ ਅਤੇ ਬੇਰਹਿਮ ਹਮਲੇ ਰਾਹੀਂ ਰੂਸ ਆਪਣੇ 3 ਪ੍ਰਮੁੱਖ ਟੀਚਿਆਂ ਨੂੰ ਹਾਸਲ ਕਰਨ ਵਿਚ ਸਪਸ਼ਟ ਰੂਪ ਨਾ ਅਸਫ਼ਲ ਰਿਹਾ ਹੈ। ਰੂਸ ਵੱਲੋਂ ਯੂਕ੍ਰੇਨ ਦੇ ਡੋਨੇਟਸਕ ਅਤੇ ਲੁਹਾਂਸਕ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਦੇ 3 ਦਿਨ ਬਾਅਦ 24 ਫਰਵਰੀ ਨੂੰ ਰੂਸੀ ਫ਼ੌਜ ਨੇ ਯੂਕ੍ਰੇਨ ਖ਼ਿਲਾਫ਼ ਇਕ ਵਿਸ਼ੇਸ਼ ਫੌਜੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਸੁਲਿਵਨ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਯੂਕ੍ਰੇਨ ਖ਼ਿਲਾਫ਼ ਬਿਨਾਂ ਕਾਰਨ ਹਮਲਾ ਸ਼ੁਰੂ ਕਰਕੇ ਰੂਸ ਆਪਣੇ 3 ਬੁਨਿਆਦੀ ਟੀਚਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ। ਇਨ੍ਹਾਂ ਵਿਚ ਸਭ ਤੋਂ ਪਹਿਲਾ ਟੀਚਾ ਯੂਕ੍ਰੇਨ ਨੂੰ ਆਪਣੇ ਅਧੀਨ ਕਰਨਾ ਹੈ। ਦੂਜਾ ਅੰਤਰਰਾਸ਼ਟਰੀ ਪੱਧਰ 'ਤੇ ਰੂਸ ਦੀ ਤਾਕਤ ਨੂੰ ਵਧਾਉਣਾ ਹੈ, ਜਦਕਿ ਤੀਜਾ ਟੀਚਾ ਪੱਛਮੀ ਦੇਸ਼ਾਂ ਨੂੰ ਵੰਡ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਹੈ।

ਇਹ ਵੀ ਪੜ੍ਹੋ: ਇਮਰਾਨ ਨੇ IOC ’ਚ ਅਲਾਪਿਆ ਕਸ਼ਮੀਰ ਰਾਗ, ਕਿਹਾ-ਗੈਰ-ਕਾਨੂੰਨੀ ਤੌਰ ’ਤੇ ਹਟਾਇਆ ਗਿਆ ਵਿਸ਼ੇਸ਼ ਦਰਜਾ

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ, 'ਰੂਸ ਹੁਣ ਤੱਕ ਇਨ੍ਹਾਂ ਤਿੰਨਾਂ ਟੀਚਿਆਂ ਨੂੰ ਪੂਰਾ ਕਰਨ ਵਿਚ ਸਪਸ਼ਟ ਰੂਪ ਨਾਲ ਅਸਫਲ ਰਿਹਾ ਹੈ। ਅਸਲ ਵਿਚ ਰੂਸ ਨੇ ਹੁਣ ਤੱਕ ਇਨ੍ਹਾਂ ਟੀਚਿਆਂ ਦੇ ਉਲਟ ਨਤੀਜੇ ਹਾਸਲ ਕੀਤੇ ਹਨ।' ਸੁਲਿਵਾਨ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਯੂਕ੍ਰੇਨ ਦੇ ਬਹਾਦਰ ਨਾਗਰਿਕ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਰਹੇ ਹਨ। ਉਹ ਮਜ਼ਬੂਤੀ ਨਾਲ ਰੂਸੀ ਸੈਨਿਕਾਂ ਦਾ ਸਾਹਮਣਾ ਕਰ ਰਹੇ ਹਨ। ਉਹ ਆਪਣੇ ਘਰਾਂ ਅਤੇ ਸ਼ਹਿਰਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਰੂਸ ਆਪਣੀ "ਬੇਰਹਿਮੀ" ਫੌਜੀ ਮੁਹਿੰਮ ਰਾਹੀਂ ਕੁਝ ਹੋਰ ਖੇਤਰਾਂ 'ਤੇ ਕਬਜ਼ਾ ਕਰ ਸਕਦਾ ਹੈ, ਪਰ ਉਹ ਯੂਕ੍ਰੇਨ ਦੇ ਲੋਕਾਂ ਤੋਂ ਦੇਸ਼ ਨੂੰ ਨਹੀਂ ਖੋਹ ਸਕਦਾ।  ਉਨ੍ਹਾਂ ਕਿਹਾ, 'ਦੂਜੇ ਪਾਸੇ, ਰੂਸ ਦੀ ਸ਼ਕਤੀ ਇਸ ਯੁੱਧ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।' ਰੂਸੀ ਫੌਜ ਦੀ ਕਾਰਵਾਈ ਬਹੁਤ ਹੀ ਕਮਜ਼ੋਰ ਰਹੀ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਤੇਲ ਸੰਕਟ ਹੋਇਆ ਡੂੰਘਾ, ਪੈਟਰੋਲ ਪੰਪਾਂ 'ਤੇ ਲੋਕਾਂ ਨੂੰ ਕਾਬੂ ਕਰਨ ਲਈ ਫ਼ੌਜ ਤਾਇਨਾਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News