ਪਾਬੰਦੀਆਂ ਦੇ ਜਵਾਬ ''ਚ ਰੂਸ ਨੇ 34 ਫ੍ਰਾਂਸੀਸੀ ਡਿਪਲੋਮੈਟਾਂ ਨੂੰ ਕੱਢਿਆ
Wednesday, May 18, 2022 - 05:12 PM (IST)
ਮਾਸਕੋ (ਵਾਰਤਾ): ਰੂਸ ਨੇ ਪੈਰਿਸ ਵੱਲੋਂ ਲਗਾਈਆਂ ਪਾਬੰਦੀਆਂ ਦਾ ਬਦਲਾ ਲੈਣ ਲਈ ਫ੍ਰਾਂਸੀਸੀ ਡਿਪਲੋਮੈਟਿਕ ਮਿਸ਼ਨਾਂ ਦੇ 34 ਕਰਮਚਾਰੀਆਂ ਨੂੰ ਕੱਢਣ ਦਾ ਫ਼ੈਸਲਾ ਕੀਤਾ ਹੈ।ਰੂਸ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਫਰਾਂਸ ਵਿਚ ਰੂਸੀ ਡਿਪਲੋਮੈਟਿਕ ਮਿਸ਼ਨਾਂ ਦੇ 41 ਕਰਮਚਾਰੀਆਂ ਨੂੰ ਗੈਰ-ਗ੍ਰਾਤੇ (non gratae) ਵਿਅਕਤੀ ਘੋਸ਼ਿਤ ਕਰਨ ਦੇ ਪੈਰਿਸ ਦੇ ਫ਼ੈਸਲੇ ਦੇ ਸਬੰਧ ਵਿਚ ਰੋਸ ਪ੍ਰਗਟ ਕਰਨ ਲਈ ਰੂਸ ਵਿਚ ਫਰਾਂਸ ਦੇ ਰਾਜਦੂਤ ਪਿਏਰੇ ਲੇਵੀ ਨੂੰ ਤਲਬ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ ਨੇ ਪੁਤਿਨ ਅਤੇ ਲੱਗਭਗ 1000 ਰੂਸੀ ਨਾਗਰਿਕਾਂ 'ਤੇ ਲਗਾਈ ਪਾਬੰਦੀ, ਆਸਟ੍ਰੇਲੀਆ ਨੇ ਚੁੱਕਿਆ ਇਹ ਕਦਮ
ਮੰਤਰਾਲੇ ਨੇ ਕਿਹਾ ਕਿ ਪਾਬੰਦੀਆਂ ਦੇ ਜਵਾਬ ਵਜੋਂ, ਰੂਸ ਵਿੱਚ ਫ੍ਰਾਂਸੀਸੀ ਡਿਪਲੋਮੈਟਿਕ ਮਿਸ਼ਨਾਂ ਦੇ 34 ਕਰਮਚਾਰੀਆਂ ਨੂੰ ਗੈਰ-ਗ੍ਰਾਤੇ ਵਿਅਕਤੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਰਾਜਦੂਤ ਨੂੰ ਸਬੰਧਤ ਨੋਟ ਦੀ ਡਿਲੀਵਰੀ ਦੀ ਮਿਤੀ ਤੋਂ ਦੋ ਹਫ਼ਤਿਆਂ ਦੇ ਅੰਦਰ ਰੂਸ ਦਾ ਖੇਤਰ ਛੱਡਣ ਦਾ ਹੁਕਮ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ, ਭਾਰਤੀ ਹਾਈ ਕਮਿਸ਼ਨ ਨੇ ਲਿਆ ਅਹਿਮ ਫ਼ੈਸਲਾ