ਰੂਸ ਦੇ 17 ਖੁਫ਼ੀਆ ਅਧਿਕਾਰੀਆਂ ਨੂੰ ਕੱਢ ਰਹੇ ਹਾਂ : ਨੀਦਰਲੈਂਡ
Tuesday, Mar 29, 2022 - 09:12 PM (IST)
ਹੇਗ-ਨੀਦਰਲੈਂਡ ਸਰਕਾਰ ਦਾ ਕਹਿਣਾ ਹੈ ਕਿ ਉਹ 17 ਰੂਸੀ ਖੁਫ਼ੀਆ ਅਧਿਕਾਰੀਆਂ ਨੂੰ ਕੱਢ ਰਹੀ ਹੈ ਅਤੇ ਦੱਸਿਆ ਕਿ ਉਨ੍ਹਾਂ ਦੀ ਮੌਜੂਦਗੀ 'ਰਾਸ਼ਟਰੀ ਸੁਰੱਖਿਆ ਲਈ ਖ਼ਤਰਾ' ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਰੂਸੀ ਰਾਜਦੂਤ ਨੂੰ ਮੰਗਲਵਾਰ ਨੂੰ ਤਲਬ ਕੀਤਾ ਗਿਆ ਅਤੇ ਕਿਹਾ ਗਿਆ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਡਿਪਲੋਮੈਟ ਵਜੋਂ ਮਾਨਤਾ ਦਿੱਤੀ ਗਈ ਹੈ, ਉਨ੍ਹਾਂ ਨੂੰ ਦੇਸ਼ ਤੋਂ ਹਟਾਇਆ ਜਾਣਾ ਹੈ।
ਇਹ ਵੀ ਪੜ੍ਹੋ : ਦੱਖਣੀ ਯੂਕ੍ਰੇਨ 'ਚ ਹਮਲੇ ਦੌਰਾਨ 7 ਲੋਕਾਂ ਦੀ ਮੌਤ : ਜ਼ੇਲੇਂਸਕੀ
ਮੰਤਰਾਲਾ ਨੇ ਕਿਹਾ ਕਿ ਉਸ ਨੇ ਰਾਸ਼ਟਰੀ ਸੁਰੱਖਿਆ ਦੇ ਆਧਾਰ 'ਤੇ ਇਹ ਫੈਸਲਾ ਕੀਤਾ ਹੈ। ਮੰਤਰਾਲਾ ਨੇ ਕਿਹਾ ਕਿ ਨੀਦਰਲੈਂਡ ਵਿਰੁੱਧ ਖੁਫ਼ੀਆ ਖ਼ਤਰਾ ਬਣਿਆ ਹੋਇਆ ਹੈ। ਵਿਆਪਕ ਅਰਥਾਂ 'ਚ ਰੂਸ ਦਾ ਮੌਜੂਦਾ ਰਵੱਈਆ ਇਨ੍ਹਾਂ ਖੁਫ਼ੀਆ ਅਧਿਕਾਰੀਆਂ ਦੀ ਮੌਜੂਦਗੀ ਨੂੰ ਅਣਚਾਹੇ ਬਣਾਉਂਦਾ ਹੈ। ਸਰਕਾਰ ਨੇ ਕਿਹਾ ਕਿ ਉਸ ਨੇ ਅਮਰੀਕਾ, ਪੋਲੈਂਡ, ਬੁਲਗਾਰੀਆ, ਸਲੋਵਾਕੀਆ, ਐਸਟੋਨੀਆ, ਲਾਤਵੀਆ, ਲਿਥੁਆਨੀਆ ਅਤੇ ਮੇਂਟੇਨੇਗ੍ਰੋਨ ਵੱਲੋਂ ਸਮਾਨ ਕੱਢੇ ਜਾਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਈ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਸਲਾਹ ਕਰਕੇ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਅਸੀਂ ਯੂਕ੍ਰੇਨ ਦੀ ਰਾਜਧਾਨੀ ਦੇ ਆਲੇ-ਦੁਆਲੇ ਦੀਆਂ ਕਾਰਵਾਈਆਂ ਨੂੰ ਘਟਾਵਾਂਗੇ : ਰੂਸ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ