ਰੂਸ ’ਚ ਕੋਰੋਨਾ ਵੈਕਸੀਨ ‘ਸਪੂਤਨੀਕ ਵੀ’ ਨੂੰ ਲੈ ਕੇ ਸ਼ੱਕ, ਟੀਕਾ ਲਵਾਉਣ ਕਲੀਨਿਕ ’ਤੇ ਨਹੀਂ ਜਾ ਰਹੇ ਲੋਕ
Friday, Dec 18, 2020 - 01:30 AM (IST)
ਮਾਸਕੋ-ਰੂਸ ’ਚ ਵਿਕਸਿਤ ਕੋਵਿਡ-19 ਦੇ ਟੀਕਾ ‘ਸਪੂਤਨਿਕ ਵੀ’ ’ਤੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਪਹਿਲੇ ਪੜਾਅ ’ਚ ਸਿਹਤ ਮੁਲਾਜ਼ਮਾਂ ਅਤੇ ਅਧਿਆਪਕਾਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ ਪਰ ਮਾਸਕੋ ’ਚ ਕਈ ਕਲੀਨਿਕਲਾਂ ’ਤੇ ਟੀਕਾ ਲਵਾਉਣ ਲਈ ਲੋਕ ਨਹੀਂ ਆ ਰਹੇ ਹਨ। ਰੂਸ ਦੀ ਸਰਕਾਰ ਅਤੇ ਮੀਡੀਆ ਨੇ ‘ਸਪੂਤਨੀਕ ਵੀ’ ਟੀਕਾ ਨੂੰ 11 ਅਗਸਤ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਸ ਨੂੰ ਬਹੁਤ ਵੱਡੀ ਉਪਲੱਬਧੀ ਦੱਸਿਆ ਸੀ।
ਇਹ ਵੀ ਪੜ੍ਹੋ -ਰੂਸ ’ਚ ਇਕ ਦਿਨ ’ਚ ਕੋਰੋਨਾ ਦੇ 28,214 ਨਵੇਂ ਮਾਮਲੇ ਆਏ ਸਾਹਮਣੇ
ਪਰ ਆਮ ਲੋਕਾਂ ਵਿਚਾਲੇ ਟੀਕੇ ਨੂੰ ਲੈ ਕੇ ਬਹੁਤ ਉਤਸ਼ਾਹ ਜਨਕ ਪ੍ਰਤੀਕਿਰਿਆ ਨਹੀਂ ਦਿਖ ਰਹੀ ਅਤੇ ਕਈ ਲੋਕ ਇਸ ਦੇ ਕਾਰਗਰ ਅਤੇ ਸੁਰੱਖਿਅਤ ਹੋਣ ਨੂੰ ਲੈ ਕੇ ਸ਼ੱਕ ਜਾ ਰਹੇ ਹਨ। ਪ੍ਰਯੋਗਾਤਮਕ ਟੈਸਟਿੰਗ ਦੇ ਸਾਰੇ ਪੜਾਵਾਂ ਨੂੰ ਪੂਰਾ ਨਾ ਕਰਨ ਲਈ ਰੂਸ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਹੈ। ਦੇਸ਼ ਅਤੇ ਵਿਦੇਸ਼ ਦੇ ਮਾਹਰਾਂ ਨੇ ਟੀਕੇ ਦਾ ਮੂਲਾਂਕਣ ਦਾ ਕੰਮ ਪੂਰਾ ਹੋਣ ਤੱਕ ਇਸ ਦੇ ਵਿਆਪਕ ਇਸਤੇਮਾਲ ਕਰਨ ਵਿਰੁੱਧ ਚਿਤਾਵਨੀ ਵੀ ਦਿੱਤੀ।
ਇਹ ਵੀ ਪੜ੍ਹੋ -ਇਮਰਾਨ ਸਰਕਾਰ ਨੂੰ ਸੀਨੇਟ ਚੋਣਾਂ ਦਾ ਫੈਸਲਾ ਬਦਲਣ ਦਾ ਕੋਈ ਅਧਿਕਾਰ ਨਹੀਂ : PPP
ਹਾਲਾਂਕਿ ਪ੍ਰਸ਼ਾਸਨ ਨੇ ਸੁਝਾਵਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮੋਹਰੀ ਮੋਰਚਿਆਂ ’ਤੇ ਕੰਮ ਕਰਨ ਵਾਲੇ ਸਿਹਤ ਮੁਲਾਜ਼ਮਾਂ ਸਮੇਤ ਜ਼ੋਖਿਮਾਂ ਵਾਲੇ ਸਮੂਹਾਂ ਨੂੰ ਟੀਕਾ ਦੇਣ ਦੀ ਸ਼ੁਰੂਆਤ ਕਰ ਦਿੱਤੀ। ਟੀਕਾ ਵਿਕਸਿਤ ਕਰਨ ਵਾਲੇ ਗਮਾਲਿਆ ਇੰਸਟੀਚਿਊਟ ਦੇ ਮੁਖੀ ਐਲਗਜ਼ੈਂਡਰ ਗਿੰਟੇਰਬਰਬ ਨੇ ਪਿਛਲੇ ਹਫਤੇ ਕਿਹਾ ਸੀ ਕਿ ਰੂਸ ਦੇ ਡੇਢ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ -ਅਮਰੀਕਾ ’ਚ ਫਾਈਜ਼ਰ ਦਾ ਟੀਕਾ ਲਗਵਾਉਂਦੇ ਹੀ ਹਾਲਾਤ ਗੰਭੀਰ, ICU ’ਚ ਦਾਖਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।