ਰੂਸ ''ਚ ਕੋਰੋਨਾ ਦੇ 27,787 ਨਵੇਂ ਮਾਮਲੇ ਹੋਏ ਦਰਜ, ਮਾਹਰਾਂ ਦੀ ਵਧੀ ਚਿੰਤਾ

Monday, Dec 28, 2020 - 05:43 PM (IST)

ਰੂਸ ''ਚ ਕੋਰੋਨਾ ਦੇ 27,787 ਨਵੇਂ ਮਾਮਲੇ ਹੋਏ ਦਰਜ, ਮਾਹਰਾਂ ਦੀ ਵਧੀ ਚਿੰਤਾ


ਮਾਸਕੋ- ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 27,787 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 30,78,035 ਹੋ ਗਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵੱਧ ਕੇ 80 ਫ਼ੀਸਦੀ ਪਾਰ ਹੋ ਗਈ ਹੈ। ਹਾਲਾਂਕਿ ਕੋਰੋਨਾ ਦੇ ਵੱਧਦੇ ਮਾਮਲੇ ਮਾਹਰਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। 
ਇਸ ਦੌਰਾਨ ਕੋਵਿਡ-19 ਦੇ 487 ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 55 ਹਜ਼ਾਰ ਨੂੰ ਪਾਰ ਕਰ ਕੇ 55,265 ਹੋ ਗਈ ਹੈ। 


ਜ਼ਿਕਰਯੋਗ ਹੈ ਕਿ ਰੂਸ ਨੇ ਅਗਸਤ ਮਹੀਨੇ ਦੇ ਸਭ ਤੋਂ ਪਹਿਲਾਂ ਕੋਰੋਨਾ ਦੀ ਵੈਕਸੀਨ ਸਪੂਤਨਿਕ ਵੀ ਨੂੰ ਲਾਂਚ ਕਰ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਜਦਕਿ ਉਸ ਸਮੇਂ ਵੈਕਸੀਨ ਦਾ ਟ੍ਰਾਇਲ ਪੂਰਾ ਵੀ ਨਹੀਂ ਹੋਇਆ ਸੀ। ਉਸ ਸਮੇਂ ਰੂਸੀ ਰਾਸ਼ਟਰਪਤੀ ਦੀ ਧੀ ਨੇ ਵੈਕਸੀਨ ਦੇ ਕਲੀਨਕ ਟ੍ਰਾਇਲ ਵਿਚ ਹਿੱਸਾ ਲਿਆ ਸੀ। ਹੁਣ ਰਾਸ਼ਟਰਪਤੀ ਪੁਤਿਨ ਖੁਦ ਵੀ ਇਹ ਵੈਕਸੀਨ ਲਗਵਾਉਣ ਲਈ ਤਿਆਰ ਹੋ ਗਏ ਹਨ। ਇਕ ਰੂਸੀ ਚੈਨਲ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਪੁਤਿਨ ਜਲਦੀ ਹੀ ਕੋਰੋਨਾ ਤੋਂ ਬਚਾਅ ਲਈ ਟੀਕਾਕਰਣ ਕਰਵਾਉਣਗੇ। 


author

Lalita Mam

Content Editor

Related News