ਰੂਸ ਦਾ ਦਾਅਵਾ, 10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ
Wednesday, Jul 29, 2020 - 06:32 PM (IST)
ਮਾਸਕੋ (ਬਿਊਰੋ): ਰੂਸ ਤੋਂ ਇਕ ਚੰਗੀ ਖਬਰ ਆਈ ਹੈ। ਰੂਸ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਅਗਸਤ ਦੇ ਮੱਧ ਤੱਕ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੇ ਹਨ। ਮਤਲਬ ਅਗਲੇ ਦੋ ਹਫਤਿਆਂ ਵਿਚ ਰੂਸ ਕੋਰੋਨਾਵਾਇਰਸ ਦੀ ਵੈਕਸੀਨ ਬਾਜ਼ਾਰ ਵਿਚ ਉਤਾਰ ਦੇਵੇਗਾ। ਰੂਸੀ ਅਧਿਕਾਰੀਆਂ ਅਤੇ ਵਿਗਿਆਨੀਆਂ ਨੇ ਸੀ.ਐੱਨ.ਐੱਨ. ਚੈਨਲ ਨੂੰ ਦੱਸਿਆ ਕਿ ਉਹ ਵੈਕਸੀਨ ਦੀ ਮਨਜ਼ੂਰੀ ਦੇ ਲਈ 10 ਅਗਸਤ ਜਾਂ ਉਸ ਤੋਂ ਪਹਿਲਾਂ ਦੀ ਤਰੀਕ 'ਤੇ ਕੰਮ ਕਰ ਰਹੇ ਹਨ।
ਇਸ ਵੈਕਸੀਨ ਨੂੰ ਮਾਸਕੋ ਸਥਿਤ ਗਾਮਾਲੇਯਾ ਇੰਸਟੀਚਿਊਟ ਵਿਚ ਬਣਾਇਆ ਗਿਆ ਹੈ। ਗਾਮਾਲੇਯਾ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਦਾਅਵਾ ਹੈਕਿ ਉਹ ਇਸ ਵੈਕਸੀਨ ਨੂੰ ਆਮ ਜਨਤਾ ਦੀ ਵਰਤੋਂ ਦੇ ਲਈ 10 ਅਗਸਤ ਤੱਕ ਮਨਜ਼ੂਰੀ ਦਿਵਾ ਲੈਣਗੇ। ਪਰ ਇਹ ਸਭ ਤੋਂ ਪਹਿਲਾਂ ਫਰੰਟਲਾਈਨ ਸਿਹਤ ਵਰਕਰਾਂ ਨੂੰ ਦਿੱਤੀ ਜਾਵੇਗੀ।
BREAKING: #Russia 🇷🇺prepares for world's first approval of a Covid-19 vaccine by mid-August. @Russia https://t.co/opJE0GwNkl
— MY VΛLUΞ PICKS (@myvaluepicks) July 29, 2020
ਰੂਸ ਦੇ ਸੋਵਰਨ ਵੈਲਥ ਫੰਡ ਦੇ ਪ੍ਰਮੁੱਖ ਦੇ ਕਿਰਿਲ ਮਿਤਰਿਵ ਨੇ ਕਿਹਾ ਕਿ ਇਹ ਉਸ ਤਰ੍ਹਾਂ ਦਾ ਹੀ ਇਤਿਹਾਸਿਕ ਮੌਕਾ ਹੈ ਜਿਵੇਂ ਅਸੀਂ ਸਪੇਸ ਵਿਚ ਪਹਿਲਾ ਸੈਟੇਲਾਈਟ ਸਪੁਤਨਿਕ ਛੱਡਿਆ ਸੀ। ਜਿਵੇਂ ਸਪੁਤਨਿਕ ਦੇ ਬਾਰੇ ਵਿਚ ਸੁਣ ਕੇ ਅਮਰੀਕਾ ਦੇ ਲੋਕ ਹੈਰਾਨ ਰਹਿ ਗਏ ਸਨ ਉਵੇਂ ਹੀ ਇਸ ਵੈਕਸੀਨ ਦੇ ਲਾਂਚ ਹੋਣ ਨਾਲ ਉਹ ਦੁਬਾਰਾ ਹੈਰਾਨ ਹੋਣ ਵਾਲੇ ਹਨ। ਭਾਵੇਂਕਿ ਰੂਸ ਨੇ ਹੁਣ ਤੱਕ ਵੈਕਸੀਨ ਦੇ ਟ੍ਰਾਇਲ ਦਾ ਕੋਟੀ ਡਾਟਾ ਜਾਰੀ ਨਹੀਂ ਕੀਤਾ ਹੈ। ਇਸ ਕਾਰਨ ਇਸ ਦੀ ਪ੍ਰਭਾਵਸ਼ੀਲਤਾ ਦੇ ਬਾਰੇ ਵਿਚ ਟਿੱਪਣੀ ਨਹੀਂ ਕੀਤੀ ਜਾ ਸਕਦੀ ਹੈ।ਕੁਝ ਲੋਕ ਇਸ ਗੱਲ ਦੀ ਆਲੋਚਨਾ ਵੀ ਕਰ ਰਹੇ ਹਨ ਕਿ ਵੈਕਸੀਨ ਜਲਦੀ ਬਾਜ਼ਾਰ ਵਿਚ ਲਿਆਉਣ ਲਈ ਰਾਜਨੀਤਕ ਦਬਾਅ ਹੈ।
ਪੜ੍ਹੋ ਇਹ ਅਹਿਮ ਖਬਰ- ਮਹਿੰਗੀ ਹੋਵੇਗੀ ਅਮਰੀਕਾ ਦੀ ਕੋਰੋਨਾ ਵੈਕਸੀਨ, ਚੁਕਾਉਣੀ ਪਵੇਗੀ ਇੰਨੀ ਕੀਮਤ
ਇਸ ਦੇ ਇਲਾਵਾ ਵੈਕਸੀਨ ਦੇ ਅਧੂਰੇ ਮਨੁੱਖੀ ਟ੍ਰਾਇਲ 'ਤੇ ਵੀ ਸਵਾਲ ਉੱਠ ਰਹੇ ਹਨ। ਦੁਨੀਆ ਭਰ ਵਿਚ ਦਰਜਨਾਂ ਵੈਕਸੀਨ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ। ਕੁਝ ਦੇਸ਼ਾਂ ਵਿਚ ਵੈਕਸੀਨ ਦਾ ਟ੍ਰਾਇਲ ਤੀਜੇ ਪੜਾਅ ਵਿਚ ਹੈ। ਰੂਸੀ ਵੈਕਸੀਨ ਵੱਲੋਂ ਆਪਣਾ ਦੂਜਾ ਪੜਾਅ ਪੂਰਾ ਕਰਨਾ ਬਾਕੀ ਹੈ। ਵੈਕਸੀਨ ਦੇ ਵਿਕਸਿਤ ਕਰਤਾ ਨੇ 3 ਅਗਸਤ ਤੱਕ ਇਸ ਪੜਾਅ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੈ। ਇਸ ਦੇ ਬਾਅਦ ਤੀਜੇ ਪੜਾਅ ਦਾ ਪਰੀਖਣ ਸ਼ੁਰੂ ਕੀਤਾ ਜਾਵੇਗਾ। ਰੂਸੀ ਵਿਗਿਆਨੀਆਂ ਦਾ ਕਹਿਣਾ ਹੈਕਿ ਵੈਕਸੀਨ ਜਲਦੀ ਹੀ ਤਿਆਰ ਕਰ ਲਈ ਗਈ ਕਿਉਂਕਿ ਇਹ ਪਹਿਲਾਂ ਤੋ ਹੀ ਇਸ ਤਰ੍ਹਾਂ ਦੀਆਂ ਹੋਰ ਬੀਮਾਰੀਆਂ ਨਾਲ ਲੜਨ ਵਿਚ ਸਮਰੱਥ ਹੈ। ਇਹੀ ਸੋਚ ਕਈ ਹੋਰ ਦੇਸ਼ਾਂ ਅਤੇ ਕੰਪਨੀਆਂ ਦੀ ਹੈ।
ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈਕਿ ਰੂਸੀ ਫੌਜੀਆਂ ਨੇ ਮਨੁੱਖੀ ਟ੍ਰਾਇਲ ਮਤਲਬ ਪਰੀਖਣ ਵਿਚ ਵਾਲੰਟੀਅਰਾਂ ਦੇ ਰੂਪ ਵਿਚ ਕੰਮ ਕੀਤਾ ਹੈ। ਦਾਅਵਾ ਹੈ ਕਿ ਪ੍ਰਾਜੈਕਟ ਦੇ ਨਿਦੇਸ਼ਕ ਅਲੈਗਜ਼ੈਂਡਰ ਗਿਨਸਬਰਗ ਨੇ ਖੁਦ ਇਹ ਵੈਕਸੀਨ ਲਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਲੋਬਲ ਮਹਾਮਾਰੀ ਅਤੇ ਰੂਸ ਵਿਚ ਵੱਧਦੇ ਕੋਰੋਨਾ ਸੰਕਟ ਦੇ ਕਾਰਨ ਦਵਾਈ ਨੂੰ ਮਨਜ਼ੂਰੀ ਦੇਣ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਹੁਣ ਤੱਕ 82 ਲੱਖ ਤੋਂ ਵਧੇਰੇ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ।