ਰੂਸ ਦਾ ਯੂਕ੍ਰੇਨ ’ਤੇ 242 ਡਰੋਨਾਂ ਤੇ 35 ਮਿਜ਼ਾਈਲਾਂ ਨਾਲ ਹਮਲਾ

Saturday, Jan 10, 2026 - 09:51 AM (IST)

ਰੂਸ ਦਾ ਯੂਕ੍ਰੇਨ ’ਤੇ 242 ਡਰੋਨਾਂ ਤੇ 35 ਮਿਜ਼ਾਈਲਾਂ ਨਾਲ ਹਮਲਾ

ਕੀਵ (ਇੰਟ.)- ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਇਲਾਕਿਆਂ ’ਤੇ ਵੱਡਾ ਹਵਾਈ ਹਮਲਾ ਕੀਤਾ। ਯੂਕ੍ਰੇਨੀ ਰਾਸ਼ਟਰਪਤੀ ਜ਼ੈਲੇਂਸਕੀ ਦੇ ਮੁਤਾਬਕ ਹਮਲੇ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਲੋਕ ਜ਼ਖਮੀ ਹੋਏ ਹਨ। ਜ਼ੈਲੇਂਸਕੀ ਨੇ ਦੱਸਿਆ ਕਿ ਰੂਸ ਨੇ 242 ਡਰੋਨ, 13 ਬੈਲਿਸਟਿਕ ਮਿਜ਼ਾਈਲਾਂ, 1 ਓਰੇਸ਼ਨਿਕ ਮੀਡੀਅਮ-ਰੇਂਜ ਬੈਲਿਸਟਿਕ ਮਿਜ਼ਾਈਲ ਅਤੇ 22 ਕਰੂਜ਼ ਮਿਜ਼ਾਈਲਾਂ ਦਾਗੀਆਂ।

ਹਮਲੇ ਤੋਂ ਬਾਅਦ ਕਈ ਇਲਾਕਿਆਂ ਵਿਚ ਬਿਜਲੀ ਅਤੇ ਹੀਟਿੰਗ ਸਪਲਾਈ ਠੱਪ ਹੋ ਗਈ ਹੈ। ਜ਼ੈਲੇਂਸਕੀ ਨੇ ਕਿਹਾ ਕਿ ਸਥਿਤੀ ਨੂੰ ਆਮ ਵਾਂਗ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਐਨਰਜੀ ਸਟਾਫ ਦੀ ਮੀਟਿੰਗ ਬੁਲਾ ਕੇ ਮੁਰੰਮਤ ਅਤੇ ਸਰੋਤਾਂ ਦੀ ਸਮੀਖਿਆ ਕੀਤੀ ਜਾਵੇਗੀ। ਹਮਲੇ ਦੌਰਾਨ ਯੂਕ੍ਰੇਨ ਸਥਿਤ ਕਤਰ ਦੂਤਘਰ ਦੀ ਇਕ ਇਮਾਰਤ ਵੀ ਡਰੋਨ ਦੀ ਲਪੇਟ ਵਿਚ ਆ ਗਈ।


author

cherry

Content Editor

Related News