ਰੂਸ ਨੇ ਯੂਕ੍ਰੇਨ ਦੇ ਦੱਖਣੀ ਸ਼ਹਿਰ 'ਤੇ ਕੀਤੇ ਹਮਲੇ, ਪੂਰਬ 'ਚ ਵੀ ਕੰਟਰੋਲ ਵਧਾਉਣ ਦੀ ਕੋਸ਼ਿਸ਼ ਜਾਰੀ
Sunday, Jul 17, 2022 - 08:20 PM (IST)
ਪੋਕਰੋਵਸਕ-ਰੂਸੀ ਮਿਜ਼ਾਈਲਾਂ ਨੇ ਐਤਵਾਰ ਨੂੰ ਯੂਕ੍ਰੇਨ ਦੇ ਰਣਨੀਤਿਕ ਮਹਤੱਵ ਵਾਲੇ ਇਕ ਦੱਖਣੀ ਸ਼ਹਿਰ 'ਚ ਉਦਯੋਗਿਕ ਕੇਂਦਰਾਂ 'ਤੇ ਹਮਲਾ ਕੀਤਾ, ਨਾਲ ਹੀ ਦੇਸ਼ ਦੇ ਪੂਰਬੀ ਹਿੱਸਿਆਂ 'ਚ ਆਪਣਾ ਦਬਦਬਾ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਿਆ। ਮਾਈਕੋਲੈਵ ਦੇ ਮੇਅਰ ਓਲੇਕਸੈਂਡਰ ਸੇਂਕੇਵਿਚ ਨੇ ਕਿਹਾ ਕਿ ਰੂਸੀ ਮਿਜ਼ਾਈਲਾਂ ਨੇ ਸ਼ਹਿਰ 'ਚ ਇਕ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਇਕਾਈ 'ਤੇ ਹਮਲਾ ਕੀਤਾ। ਹਮਲੇ 'ਚ ਜਾਨ-ਮਾਲ ਦੇ ਨੁਕਸਾਨ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ : ਭਿਆਨਕ ਗਰਮੀ ਦਰਮਿਆਨ 2022 ਦੀ ਪਹਿਲੀ ਛਿਮਾਹੀ 'ਚ ਵਿਕੇ ਰਿਕਾਰਡ 60 ਲੱਖ AC
ਮਾਈਕੋਵੈਲ 'ਚ ਪਿਛਲੇ ਕੁਝ ਹਫ਼ਤੇ ਤੋਂ ਲਗਾਤਾਰ ਰੂਸੀ ਮਿਜ਼ਾਈਲਾਂ ਨਾਲ ਹਮਲੇ ਹੋ ਹਹੇ ਹਨ। ਰੂਸੀ ਫੌਜ ਨੇ ਰੋਮਾਨੀਆਈ ਸਰਹੱਦ ਤੱਕ ਯੂਕ੍ਰੇਨ ਦੇ ਬਲੈਕ ਸੀ ਤੱਟ ਖੇਤਰ ਦੇ ਸੰਪਰਕ ਨੂੰ ਕੱਟਣ ਦਾ ਐਲਾਨ ਕੀਤਾ। ਜੇਕਰ ਉਸ ਨੂੰ ਸਫਲਤਾ ਮਿਲੀ ਤਾਂ ਇਸ ਨਾਲ ਯੂਕ੍ਰੇਨ ਦੀ ਅਰਥਵਿਵਸਥਾ ਅਤੇ ਵਪਾਰ ਨੂੰ ਵੱਡਾ ਝਟਕਾ ਹੋਵੇਗਾ, ਉਥੇ ਰੂਸ ਮਾਲਡੋਵਾ ਦੇ ਵੱਖਵਾਦੀ ਖੇਤਰ ਟ੍ਰਾਂਸਨਿਸਟ੍ਰੀਆ 'ਚ ਇਕ ਪੁਲ ਬਣਾਉਣ ਦੇ ਯੋਗ ਹੋ ਜਾਵੇਗਾ। ਇਸ ਤੋਂ ਪਹਿਲਾਂ ਰੂਸੀ ਬਲਾਂ ਨੇ ਮਾਈਕੋਲੈਵ 'ਤੇ ਕਬਜ਼ੇ ਦੌਰਾਨ ਰੂਸ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਸੀ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਵੋਟਰ ਮੰਨਦੇ ਹਨ ਕਿ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਗੇ ਰਿਸ਼ੀ ਸੁਨਕ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ