ਤੁਰਕੀ ਦਾ ਦਾਅਵਾ, ਰੂਸ ਅਤੇ ਯੂਕ੍ਰੇਨ ਮੁੱਖ ਮੁੱਦਿਆਂ 'ਤੇ ਹੋਏ ਸਹਿਮਤ

Sunday, Mar 20, 2022 - 05:20 PM (IST)

ਤੁਰਕੀ ਦਾ ਦਾਅਵਾ, ਰੂਸ ਅਤੇ ਯੂਕ੍ਰੇਨ ਮੁੱਖ ਮੁੱਦਿਆਂ 'ਤੇ ਹੋਏ ਸਹਿਮਤ

ਅੰਕਾਰਾ (ਵਾਰਤਾ): ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਐਤਵਾਰ ਨੂੰ ਕਿਹਾ ਕਿ ਰੂਸ ਅਤੇ ਯੂਕ੍ਰੇਨ ਨਾਜ਼ੁਕ ਮੁੱਦਿਆਂ ਸਮੇਤ ਸਾਰੇ ਮਹੱਤਵਪੂਰਨ ਮੁੱਦਿਆਂ 'ਤੇ ਸੁਲ੍ਹਾ ਕਰਨ ਲਈ ਸਹਿਮਤ ਹੋ ਗਏ ਹਨ। ਤੁਰਕੀ ਦੇ ਅਖ਼ਬਾਰ ਹੁਰੀਅਤ ਨੂੰ ਕਾਵੁਸੋਗਲੂ ਦੇ ਹਵਾਲੇ ਨਾਲ ਕਿਹਾ ਗਿਆ ਕਿ ਅਸੀਂ ਦੇਖਿਆ ਕਿ ਦੋਵੇਂ ਦੇਸ਼ ਪਹਿਲੇ ਚਾਰ ਨੁਕਤਿਆਂ 'ਤੇ ਸਹਿਮਤ ਹਨ ਪਰ ਕੁਝ ਮੁੱਦਿਆਂ ਨੂੰ ਨੇਤਾਵਾਂ ਦੇ ਪੱਧਰ 'ਤੇ ਹੱਲ ਕਰਨ ਦੀ ਲੋੜ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਦਾ ਵੱਡਾ ਕਦਮ, ਰੂਸ ਨਾਲ ਜੁੜੀਆਂ ਪਾਰਟੀਆਂ ਨੂੰ ਕੀਤਾ ਮੁਅੱਤਲ 

ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਤੁਰਕੀ ਸਮੱਸਿਆ ਦੇ ਹੱਲ ਲਈ ਰੂਸ, ਤੁਰਕੀ ਅਤੇ ਯੂਕ੍ਰੇਨ ਦੇ ਨੇਤਾਵਾਂ ਵਿਚਕਾਰ ਤਿਕੋਣੀ ਗੱਲਬਾਤ ਕਰਨ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਤੇ ਤਿੰਨ ਪੱਖੀ ਗੱਲਬਾਤ ਚਾਹੁੰਦੇ ਹਾਂ ਪਰ ਅੰਤਾਲਿਆ ਵਿੱਚ ਕੋਈ ਵੀ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਦੋਵੇਂ ਧਿਰਾਂ ਇਸਦੀ ਬੇਨਤੀ ਕਰਨਗੀਆਂ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਮਸਜਿਦ 'ਚ ਨਮਾਜ਼ੀਆਂ 'ਤੇ 'ਬੀਅਰ ਸਪ੍ਰੇ' ਅਤੇ 'ਕੁਹਾੜੀ' ਨਾਲ ਹਮਲਾ, ਟਰੂਡੋ ਨੇ ਹਮਲੇ ਦੀ ਕੀਤੀ ਨਿੰਦਾ


author

Vandana

Content Editor

Related News