ਰੂਸ ਅਤੇ ਚੀਨ ਨੇ ਸੁਰੱਖਿਆ ਪ੍ਰੀਸ਼ਦ ਨੂੰ ਉੱਤਰੀ ਕੋਰੀਆ ਦੇ ਪੰਜ ਅਧਿਕਾਰੀਆਂ ''ਤੇ ਪਾਬੰਦੀਆਂ ਲਗਾਉਣ ਤੋਂ ਰੋਕਿਆ

01/21/2022 12:59:35 PM

ਸੰਯੁਕਤ ਰਾਸ਼ਟਰ (ਭਾਸ਼ਾ)- ਰੂਸ ਅਤੇ ਚੀਨ ਨੇ ਉੱਤਰੀ ਕੋਰੀਆ ਦੇ ਹਾਲੀਆ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਉਸ ਦੇ ਪੰਜ ਅਧਿਕਾਰੀਆਂ 'ਤੇ ਪਾਬੰਦੀ ਲਗਾਉਣ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਰੋਕ ਦਿੱਤਾ ਹੈ। ਉੱਤਰੀ ਕੋਰੀਆ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਅਮਰੀਕਾ ਨੇ ਦੇਸ਼ ਦੇ ਮਿਜ਼ਾਈਲ ਪ੍ਰੋਗਰਾਮ 'ਚ ਭੂਮਿਕਾ ਲਈ ਇਨ੍ਹਾਂ ਅਧਿਕਾਰੀਆਂ 'ਤੇ ਪਾਬੰਦੀਆਂ ਦੀ ਅਪੀਲ ਕੀਤੀ ਸੀ। 

ਉੱਤਰੀ ਕੋਰੀਆ ਨੇ ਪਿਛਲੇ ਦੋ ਹਫ਼ਤਿਆਂ 'ਚ ਚਾਰ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਕੀਤੇ ਹਨ, ਜਿਸ ਦੇ ਸਬੰਧ 'ਚ ਅਮਰੀਕਾ ਨੇ ਵੀਰਵਾਰ ਨੂੰ ਬੁਲਾਈ ਗਈ ਪ੍ਰੀਸ਼ਦ ਦੀ ਹੰਗਾਮੀ ਬੈਠਕ 'ਚ ਪ੍ਰੀਸ਼ਦ ਦੇ 15 ਮੈਂਬਰਾਂ ਨੂੰ ਸੰਖੇਪ ਬਿਆਨ ਜਾਰੀ ਕਰਨ ਦੀ ਅਪੀਲ ਕੀਤੀ। ਅਮਰੀਕਾ ਨੇ ਕਿਹਾ ਕਿ ਇਸ ਬਿਆਨ ਵਿੱਚ ਕਿਹਾ ਜਾਣਾ ਚਾਹੀਦਾ ਹੈ ਕਿ ਅਜਿਹੇ ਪ੍ਰੀਖਣ ਕੌਂਸਲ ਦੇ ਮਤਿਆਂ ਦੀ ਉਲੰਘਣਾ ਹਨ। ਅਮਰੀਕਾ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਪ੍ਰੀਸ਼ਦ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਮਾਣੂ ਨਿਸ਼ਸਤਰੀਕਰਨ ਨਾਲ ਜੁੜੀ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਣਾ ਚਾਹੀਦਾ ਹੈ। ਬੰਦ ਕਮਰੇ ਵਿਚ ਹੋਈ ਮੀਟਿੰਗ ਬਾਰੇ ਡਿਪਲੋਮੈਟਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਉੱਤਰੀ ਕੋਰੀਆ ਦਾ ਗੁਆਂਢੀ ਅਤੇ ਸਹਿਯੋਗੀ ਚੀਨ ਕਿਸੇ ਵੀ ਬਿਆਨ ਦਾ ਵਿਰੋਧ ਕਰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਬੇਮਿਸਾਲ : 19 ਸਾਲ ਦੀ ਜ਼ਾਰਾ ਨੇ ਰਚਿਆ ਇਤਿਹਾਸ, ਇਕੱਲੇ ਉਡਾਣ ਭਰ ਕੀਤੀ ਦੁਨੀਆ ਦੀ 'ਯਾਤਰਾ'

ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ, ਯੂਐਸ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਅੱਠ ਦੇਸ਼ਾਂ ਦੇ ਇੱਕ ਬਿਆਨ ਪੱਤਰਕਾਰਾਂ ਦੇ ਸਾਹਮਣੇ  ਪੜ੍ਹਿਆ, ਜਿਸ ਵਿੱਚ ਉੱਤਰੀ ਕੋਰੀਆ ਦੇ "ਗੈਰ-ਕਾਨੂੰਨੀ ਵਿਵਹਾਰ" ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਕਿਹਾ ਗਿਆ ਸੀ। ਇਨ੍ਹਾਂ ਅੱਠ ਦੇਸ਼ਾਂ ਵਿੱਚ ਅਮਰੀਕਾ, ਅਲਬਾਨੀਆ, ਬ੍ਰਾਜ਼ੀਲ, ਫਰਾਂਸ, ਆਇਰਲੈਂਡ, ਜਾਪਾਨ, ਸੰਯੁਕਤ ਅਰਬ ਅਮੀਰਾਤ ਅਤੇ ਯੂ.ਕੇ. ਸ਼ਾਮਲ ਹਨ। ਪੰਜ ਉੱਤਰੀ ਕੋਰੀਆਈ ਲੋਕਾਂ ਖ਼ਿਲਾਫ਼ ਪਾਬੰਦੀਆਂ ਲਗਾਈ ਜਾਣ ਦੇ ਪ੍ਰਸਤਾਵ ਨੂੰ ਚੀਨ ਅਤੇ ਰੂਸ ਵੱਲੋਂ ਰੋਕਣ ਬਾਰੇ ਪੁੱਛੇ ਜਾਣ 'ਤੇ ਗ੍ਰੀਨਫੀਲਡ ਨੇ ਕਿਹਾ ਕਿ ਕੋਈ ਵੀ ਦੇਸ਼ ਜੋ ਪਾਬੰਦੀਆਂ ਦਾ ਵਿਰੋਧ ਕਰਦਾ ਹੈ, ਉਹ ਉੱਤਰੀ ਕੋਰੀਆ ਲਈ ਰਾਹ ਪੱਧਰਾ ਕਰ ਰਿਹਾ ਹੈ।


Vandana

Content Editor

Related News