ਰੂਸ ਨੇ ਸੀਰੀਆ ਦੇ ਬਾਗੀਆਂ ਦੇ ਟਿਕਾਣਿਆਂ ’ਤੇ ਕੀਤੇ ਹਵਾਈ ਹਮਲੇ

Monday, Nov 26, 2018 - 01:25 AM (IST)

ਰੂਸ ਨੇ ਸੀਰੀਆ ਦੇ ਬਾਗੀਆਂ ਦੇ ਟਿਕਾਣਿਆਂ ’ਤੇ ਕੀਤੇ ਹਵਾਈ ਹਮਲੇ

ਮਾਸਕੋ – ਰੂਸ ਨੇ ਐਤਵਾਰ ਨੂੰ ਆਖਿਆ ਕਿ ਉਸ ਨੇ ਸੀਰੀਆਈ ‘ਅੱਤਵਾਦੀ ਸਮੂਹਾਂ’ ਖਿਲਾਫ ਹਵਾਈ ਹਮਲੇ ਕੀਤੇ ਹਨ। ਰੂਸ ਨੇ ਸਮੂਹਾਂ ’ਤੇ ਇਕ ਦਿਨ ਪਹਿਲਾਂ ਕਲੋਰੀਨ ਹਮਲਾ ਕਰਨ ਦਾ ਦੋਸ਼ ਲਾਇਆ ਸੀ। ਸਰਕਾਰੀ ਅਖਬਾਰ ਏਜੰਸੀ ਤਾਸ ਨੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਸ਼ੇਨਕੋਵ ਦੇ ਹਵਾਲੇ ਤੋਂ ਕਿਹਾ ਕਿ ਰੂਸੀ ਹਵਾਈ ਫੌਜ ਦੇ ਜਹਾਜ਼ਾਂ ਨੇ ਹਵਾਈ ਹਮਲੇ ਕੀਤੇ ਹਨ।

PunjabKesari

ਬੁਲਾਰੇ ਨੇ ਆਖਿਆ ਕਿ ਸੀਰੀਆ ਦੇ ਬਾਗੀ ਲੜਾਕਿਆਂ ਨੇ ਸਰਕਾਰ ਦੇ ਕਬਜ਼ੇ ਵਾਲੇ ਅਲੋਪੋ ਸ਼ਹਿਰ ’ਤੇ ਸ਼ਨੀਵਾਰ ਨੂੰ ਹਮਲਾ ਕਰਨ ਲਈ ਰਸਾਇਣ ਹਥਿਆਰ ਦਾ ਇਸਤੇਮਾਲ ਕੀਤਾ ਸੀ ਅਤੇ ਕਲੋਰੀਨ ਹਮਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਰੂਸ ਨੇ ਪਾਇਆ ਕਿ ਉਹ ਫਿਰ ਤੋਂ ਇਸ ਤਰ੍ਹਾਂ ਦੇ ਹਮਲੇ ਕਰ ਸਕਦੇ ਹਨ। ਇਸ ਤੋਂ ਬਾਅਦ ਹਮਲਾਵਰਾਂ ਦੇ ਟਿਕਾਣਿਆਂ ਦੀ ਪਛਾਣ ਕਰਕੇ ਉਨ੍ਹਾਂ ’ਤੇ ਹਵਾਈ ਹਮਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਹਮਲਿਆਂ ਤੋਂ ਬਾਅਦ ਬਾਗੀ ਲੜਾਕਿਆਂ ਦੇ ਸਾਰੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਸੀਰੀਆ ਦੀ ਸਰਕਾਰੀ ਮੀਡੀਆ ਅਤੇ ਬ੍ਰਿਟੇਨ ਸਥਿਤ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਰਿਪੋਰਟ ਦਿੱਤੀ ਸੀ ਕਿ ਸਰਕਾਰ ਦੇ ਕਬਜ਼ੇ ਵਾਲੇ ਸ਼ਹਿਰ ’ਤੇ ਕਥਿਤ ਰੂਪ ਤੋਂ ਜ਼ਹਿਰੀਲੀ ਗੈਸ ਦੇ ਹਮਲੇ ਤੋਂ ਬਾਅਦ ਕਰੀਬ 100 ਲੋਕਾਂ ਨੂੰ ਸਾਹ ਲੈਣ ’ਚ ਪਰੇਸ਼ਾਨੀ ਕਾਰਨ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।


Related News