ਰੂਸ ਨਾਲ ਗੱਲਬਾਤ ਲਈ ਨਵਾਂ ਫਾਰਮੈਟ ਤਿਆਰ ਕਰੇ ਯੂਰਪੀ ਯੂਨੀਅਨ: ਮਰਕੇਲ

Thursday, Jun 24, 2021 - 04:49 PM (IST)

ਬਰਲਿਨ (ਭਾਸ਼ਾ) : ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਨੇ ਵੀਰਵਾਰ ਨੂੰ ਕਿਹਾ ਕਿ ਯੂਰਪੀ ਯੂਨੀਅਨ ਨੂੰ ਮਤਭੇਦਾਂ ਨੂੰ ਹੱਲ ਕਰਨ ਲਈ ਰੂਸ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲਬਾਤ ਦਾ ਨਵਾਂ ਫਾਰਮੈਟ ਤਿਆਰ ਕਰਨਾ ਚਾਹੀਦਾ ਹੈ।

ਮਰਕੇਲ ਨੇ ਸੰਸਦ ਵਿਚ ਕਿਹਾ, ‘ਮੇਰੇ ਦ੍ਰਿਸ਼ਟੀਕੋਣ ਨਾਲ ਯੂਰਪੀ ਯੂਨੀਅਨ ਨੂੰ ਰੂਸ ਅਤੇ ਰੂਸੀ ਰਾਸ਼ਟਰਪਤੀ ਨਾਲ ਸਿੱਧਾ ਸੰਪਰਕ ਦੀ ਸੰਭਾਵਨk ਵੀ ਲੱਭਣੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੁਤਿਨ ਨਾਲ ਗੱਲਬਾਤ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਇਹ ਕਾਫ਼ੀ ਨਹੀਂ ਹੈ। ਯੂਰਪੀ ਯੂਨੀਅਨ ਨੂੰ ਗੱਲਬਾਤ ਲਈ ਨਵਾਂ ਫਾਰਮੈਟ ਵੀ ਬਣਾਉਣਾ ਚਾਹੀਦਾ ਹੈ, ਕਿਉਂਕਿ ਆਪਸੀ ਮਤਭੇਦਾਂ ਨੂੰ ਹੱਲ ਕਰਨ ਦਾ ਹੋਰ ਕੋਈ ਬਿਹਤਰ ਤਰੀਕਾ ਨਹੀਂ ਹੈ।’

ਉਨ੍ਹਾਂ ਕਿਹਾ ਕਿ ਯੂਰਪੀ ਯੂਨੀਅਨ ਨੂੰ ਰੂਸ ਨਾਲ ਸੁਰੱਖਿਆ ਅਤੇ ਜਲਵਾਯੂ ਵਰਗੇ ਮੁੱਦਿਆਂ ’ਤੇ ਆਪਣਾ ਏਜੰਡਾ ਤਿਆਰ ਕਰਨਾ ਚਾਹੀਦਾ ਹੈ।


cherry

Content Editor

Related News