ਰੂਸ: ਸਕੂਲ ’ਚ ਗੋਲੀਬਾਰੀ ਦੀ ਘਟਨਾ ’ਚ 7 ਵਿਦਿਆਰਥੀਆਂ ਦੀ ਮੌਤ

Tuesday, May 11, 2021 - 05:13 PM (IST)

ਰੂਸ: ਸਕੂਲ ’ਚ ਗੋਲੀਬਾਰੀ ਦੀ ਘਟਨਾ ’ਚ 7 ਵਿਦਿਆਰਥੀਆਂ ਦੀ ਮੌਤ

ਮਾਸਕੋ (ਭਾਸ਼ਾ) : ਰੂਸ ਦੇ ਸ਼ਹਿਰ ਕਜਾਨ ਦੇ ਇਕ ਸਕੂਲ ਵਿਚ ਮੰਗਲਵਾਰ ਸਵੇਰੇ ਹੋਈ ਗੋਲੀਬਾਰੀ ਦੀ ਘਟਨਾ ਵਿਚ ਘੱਟ ਤੋਂ ਘੱਟ 7 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ 16 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਇਕ ਰੂਸੀ ਗਵਰਨਰ ਨੇ ਇਸ ਦੀ ਜਾਣਕਾਰੀ ਦਿੱਤੀ।

ਰੂਸ ਦੇ ਤਤਾਰਸਤਾਨ ਰਿਪਬਲਿਕਨ ਦੇ ਗਵਰਨਰ ਰੂਸਤਮ ਮਿਨੀਖਾਨੋਵ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਈ ਗੋਲੀਬਾਰੀ ਵਿਚ 8ਵੀਂ ਕਲਾਸ 7 ਵਿਦਿਆਰਥੀਆਂ ਦੀ ਮੌਤ ਹੋ ਗਈ। ਕਜਾਨ ਇਸ ਸੂਬੇ ਦੀ ਰਾਜਧਾਨੀ ਹੈ। ਮਿਨੀਖਾਨੋਵ ਨੇ ਦੱਸਿਆ ਕਿ 12 ਹੋਰ ਬੱਚੇ ਅਤੇ 4 ਬਾਲਗ ਇਸ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਹਨ।

ਮਿਨੀਖਾਨੋਵ ਨੇ ਸਕੂਲ ਦੇ ਦੌਰੇ ਦੇ ਬਾਅਦ ਕਿਹਾ, ‘ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਉਹ 19 ਸਾਲ ਦਾ ਹੈ। ਹਥਿਆਰ ਉਸ ਦੇ ਨਾਮ ’ਤੇ ਦਰਜ ਹੈ। ਉਸ ਦੇ ਸਾਥੀ ਦੀ ਪੁਸ਼ਟੀ ਨਹੀਂ ਹੋਈ ਹੈ, ਜਾਂਚ ਕੀਤੀ ਜਾ ਰਹੀ ਹੈ।’ ਪੁਲਸ ਨੇ ਘਟਨਾ ਦੀ ਅਪਰਾਧਕ ਜਾਂਚ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News