ਯੂਕਰੇਨ ਖ਼ਿਲਾਫ਼ ਰੂਸ ਦਾ ਰਵੱਈਆ ਚਿੰਤਾਜਨਕ : ਬ੍ਰਿਟੇਨ
Friday, Feb 04, 2022 - 03:02 PM (IST)
ਲੰਡਨ (ਵਾਰਤਾ): ਬ੍ਰਿਟੇਨ ਦੇ ਵਿਦੇਸ਼ ਸਕੱਤਰ ਲਿਜ਼ ਨੇ ਪੇਂਟਾਗਨ ਦੀ ਉਸ ਗੱਲ ਨੂੰ ਹੈਰਾਨੀਜਨਕ ਦੱਸਿਆ ਹੈ, ਜਿਸ ਵਿਚ ਉਸ ਨੇ ਨਕਲੀ ਵੀਡੀਓ ਜ਼ਰੀਏ ਰੂਸ ਦੇ ਬਾਰੇ ਕਿਹਾ ਹੈ ਕਿ ਉਹ ਯੂਕਰੇਨ 'ਤੇ ਹਮਲਾ ਕਰਨ ਦੇ ਬਾਰੇ ਸੋਚ ਰਿਹਾ ਹੈ। ਪੇਂਟਾਗਨ ਦੇ ਬੁਲਾਰੇ ਜੌਨ ਕਿਰਬੇ ਨੇ ਵੀਰਵਾਰ ਨੂੰ ਦੱਸਿਆ ਕਿ ਰੂਸ ਯੂਕਰੇਨ ਦੀ ਸੈਨਾ 'ਤੇ ਹਮਲਾ ਕਰਨ ਦੀ ਕੋਸ਼ਿਸ ਵਿਚ ਹੈ ਅਤੇ ਪੂਰਬੀ ਯੂਕਰੇਨ ਵਿਚ ਰੂਸ ਦੇ ਲੋਕ ਗੈਰ ਕਾਨੂੰਨੀ ਢੰਗ ਨਾਲ ਘੁਸਪੈਠ ਕਰ ਰਹੇ ਹਨ। ਪੇਂਟਾਗਨ ਦਾ ਮੰਨਣਾ ਹੈ ਕਿ ਰੂਸ ਚਿੱਤਰਕਾਰੀ ਪ੍ਰਚਾਰ-ਪ੍ਰਸਾਰ ਲਈ ਵੀਡੀਓ ਬਣਾਉਣ ਜਾ ਰਿਹਾ ਹੈ ਜਿਸ ਵਿਚ ਮ੍ਰਿਤਕ ਲੋਕ ਅਤੇ ਅਦਾਕਾਰ ਸ਼ਾਮਲ ਹੋਣਗੇ ਜੋ ਸੋਗ ਅਤੇ ਬਰਬਾਦ ਕੀਤੇ ਗਏ ਸਥਾਨਾਂ ਅਤੇ ਮਿਲਟਰੀ ਉਪਕਰਨਾਂ ਦਾ ਚਿੱਤਰਨ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਅਫਗਾਨ ਵਿਦੇਸ਼ ਮੰਤਰੀ ਦਾ ਦਾਅਵਾ, ਤਾਲਿਬਾਨ ਸਰਕਾਰ ਨੂੰ ਜਲਦ ਮਿਲੇਗੀ ਅੰਤਰਰਾਸ਼ਟਰੀ ਮਾਨਤਾ
ਗੌਰਤਲਬ ਹੈ ਕਿ ਯੂਰਪੀ ਸੰਘ ਵਿਚ ਰੂਸ ਦੇ ਪ੍ਰਤੀਨਿਧੀ ਵਲਾਦੀਮੀਰ ਚਿਝੋਵ ਨੇ ਇਸ ਦੋਸ਼ ਨੂੰ ਗਲਤ ਦੱਸਿਆ ਹੈ। ਉਹਨਾਂ ਨੇ ਵੀਰਵਾਰ ਦੇਰ ਰਾਤ ਕਿਹਾ ਕਿ ਇਹ ਸਪੱਸ਼ਟ ਅਤੇ ਪੱਕਾ ਸਬੂਤ ਹੈ ਕਿ ਯੂਕਰੇਨ ਨੂੰ ਅਸਥਿਰ ਕਰਨ ਲਈ ਰੂਸ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੋਕਤੰਤਰੀ ਦੇਸ਼ਾਂ ਨਾਲ ਅਜਿਹਾ ਵਿਵਹਾਰ ਬਿਲਕੁੱਲ ਸਵੀਕਾਰਯੋਗ ਨਹੀਂ ਹੈ। ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ। ਪਿਛਲੇ ਕੁਝ ਮਹੀਨਿਆਂਤੋਂ ਰੂਸ ਨੇ ਯੂਕਰੇਨ ਦੀ ਸਰਹੱਦ 'ਤੇ ਸੈਨਿਕ ਤਾਇਨਾਤ ਕੀਤੇ ਹੋਏ ਹਨ। ਪੱਛਮੀ ਦੇਸ਼ ਅਤੇ ਯੂਕਰੇਨ ਨੇ ਰੂਸ 'ਤੇ ਹਮਲੇ ਦਾ ਦੋਸ਼ ਲਗਾਇਆ ਹੈ। ਰੂਸ ਲਗਾਤਾਰ ਇਸ ਦੋਸ਼ ਨੂੰ ਖਾਰਿਜ ਕਰ ਰਿਹਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਦਾ ਯੂਕਰੇਨ 'ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ।