ਮਨਫੀ 50 ਡਿਗਰੀ ਵਾਲੀ ਰੂਸ ਦੀ ''ਫ੍ਰੋਜਨ ਸਿਟੀ'', 2013 ਤੋਂ ਪਈ ਹੈ ਖਾਲੀ

Thursday, Mar 04, 2021 - 01:58 AM (IST)

ਮਨਫੀ 50 ਡਿਗਰੀ ਵਾਲੀ ਰੂਸ ਦੀ ''ਫ੍ਰੋਜਨ ਸਿਟੀ'', 2013 ਤੋਂ ਪਈ ਹੈ ਖਾਲੀ

ਮਾਸਕੋ - ਰੂਸ ਦੇ ਸ਼ਹਿਰ ਵੋਰਕੁਤਾ ਤੋਂ 17 ਕਿਲੋਮੀਟਰ ਦੂਰ ਵਸਿਆ ਇਕ ਕਸਬਾ ਇਨੀਂ ਦਿਨੀਂ ਜਮ੍ਹ ਗਿਆ ਹੈ। ਇਥੇ ਠੰਡ ਵਿਚ ਪਾਰਾ ਮਨਫੀ 50 ਡਿਗਰੀ ਤੱਕ ਡਿੱਗ ਜਾਂਦਾ ਹੈ। ਇਹੀ ਕਾਰਣ ਹੈ ਕਿ ਇਹ ਇਲਾਕਾ 2013 ਤੋਂ ਬਾਅਦ ਖਾਲੀ ਪਿਆ ਹੋਇਆ ਹੈ ਕਿਉਂਕਿ ਨਾ ਸਹਿਣ ਯੋਗ ਠੰਡ ਕਾਰਣ ਲੋਕ ਇਸ ਥਾਂ ਨੂੰ ਛੱਡ ਕੇ ਜਾ ਚੁੱਕੇ ਹਨ। ਇਨ੍ਹਾਂ ਖਾਲੀ ਇਮਾਰਤਾਂ ਦਾ ਹਰ ਕੋਨਾ ਬਰਫ ਨਾਲ ਢੱਕਿਆ ਹੋਇਆ ਹੈ। ਸੜਕਾਂ 'ਤੇ ਖੜ੍ਹੇ ਵਾਹਨ ਜਮ ਕੇ ਪੱਥਰ ਬਣ ਗਏ ਹਨ।

PunjabKesari

ਰੂਸ ਦੇ ਵੋਰਕੁਤਾ ਤੋਂ ਕੁਝ ਕਿਲੋਮੀਟਰ ਦੂਰ ਵਸਿਆ ਇਹ ਇਲਾਕਾ ਯੂਰਪ ਦੇ ਸਭ ਤੋਂ ਠੰਡੇ ਇਲਾਕਿਆਂ ਵਿਚ ਸ਼ਾਮਲ ਹੈ। ਠੰਡ ਵੀ ਅਜਿਹੀ ਕਿ ਹਰ ਇਕ ਚੀਜ਼ ਜਮ੍ਹ ਜਾਵੇ। ਕਦੇ ਇਥੇ 70 ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਸਨ। ਠੰਡ ਕਾਰਣ ਹੁਣ ਉਹ ਵੀਰਾਨ ਹੋ ਚੁੱਕੇ ਹਨ। ਇਕ ਵੇਲੇ ਇਸ ਇਲਾਕੇ ਵਿਚ ਸਟਾਲਿਨ ਨੇ ਕੈਦੀਆਂ ਨੂੰ ਰੱਖਣ ਲਈ ਗੁਲਾਗ ਕੈਦਖਾਨਾ ਤੱਕ ਬਣਾ ਦਿੱਤਾ ਸੀ। ਸ਼ਹਿਰ ਦੀਆਂ ਸੁਨਸਾਨ ਪਈਆਂ ਇਮਾਰਤਾਂ ਅੰਦਰ ਦੀ ਹਾਲਾਤ ਵੀ ਡਰਾਉਣ ਵਾਲੀ ਹੈ।

PunjabKesari

ਠੰਡ ਕਾਰਣ ਹੀ ਇਨ੍ਹਾਂ ਘਰਾਂ ਦੀ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ। ਖਿੜਕੀਆਂ ਬਰਫ ਨਾਲ ਪੂਰੀ ਤਰ੍ਹਾਂ ਜਮ੍ਹ ਚੁੱਕੀਆਂ ਹਨ। ਡਰਾਇੰਗ ਰੂਮ ਵਿਚ ਫਰਨੀਚਰ ਤੋਂ ਲੈ ਕੇ ਝੂਮਰ ਤੱਕ ਵਿਚ ਬਰਫ ਹੀ ਬਰਫ ਜਮ੍ਹ ਗਈ ਹੈ। ਕਮਰਿਆਂ ਤੋਂ ਲੈ ਕੇ ਰਸੋਈ ਦੀਆਂ ਖਿੜਕੀਆਂ ਤੱਕ ਬਰਫ ਜਮ੍ਹ ਜਾਣ ਨਾਲ ਹਵਾ ਦਾ ਆਉਣਾ ਬੰਦ ਹੋ ਗਿਆ ਹੈ।

PunjabKesari

ਪੌੜੀਆਂ ਤੋਂ ਲੈ ਕੇ ਰੇਲਿੰਗ ਤੱਕ ਬਰਫ ਨਾਲ ਢੱਕੀ ਹੋਈ ਹੈ। ਤਸਵੀਰਾਂ ਇਸ ਗੱਲ ਦੀਆਂ ਗਵਾਹ ਬਣ ਚੁੱਕੀਆਂ ਹਨ ਕਿ ਹੱਡ ਚੀਰਵੀ ਠੰਡ ਦੇ ਚੱਲਦੇ ਇਥੋਂ ਇਨਸਾਨਾਂ ਦਾ ਪਲਾਇਨ ਹੋਇਆ ਹੋਵੇਗਾ। ਖਾਲੀ ਆਸ਼ੀਆਨੇ ਸ਼ਾਇਦ ਇਹੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਵੀਰਾਨਗੀ ਤੋਂ ਪਹਿਲਾਂ ਅਸੀਂ ਵੀ ਆਬਾਦ ਸੀ।

PunjabKesari

1932 ਦੇ ਨੇੜੇ-ਤੇੜੇ ਇਸ ਸ਼ਹਿਰ ਨੂੰ ਕੋਲ ਮਾਈਨਿੰਗ ਹੱਬ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਹਾਲਾਂਕਿ ਜਦ ਸੋਵੀਅਤ ਸੰਘ ਦੀ ਵੰਡ ਹੋਈ ਅਤੇ ਇਸ ਦੇ 15 ਟੁਕੜੇ ਹੋਏ ਤਾਂ ਇਸ ਖੇਤਰ ਵਿਚ ਵੀਰਾਨੀ ਛਾ ਗਈ। ਕੋਲਾ ਖਾਨ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕਾਫੀ ਮਜ਼ਦੂਰੀ ਦਾ ਲਾਲਚ ਦਿੱਤਾ ਗਿਆ ਪਰ ਉਹ ਇਥੇ ਕੰਮ ਕਰਨ ਲਈ ਤਿਆਰ ਨਹੀਂ ਸਨ। ਨਾਰਥ ਐਂਟਰਾਟਿਕ ਸਰਕਲ ਦਾ ਇਹ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਯੂਰਪ ਵਿਚ ਸਭ ਤੋਂ ਜ਼ਿਆਦਾ ਠੰਡ ਇਸੇ ਇਲਾਕੇ ਵਿਚ ਪੈਂਦੀ ਹੈ।


 


author

Khushdeep Jassi

Content Editor

Related News