ਰੂਸੀ ਜਲ ਸੈਨਾ ''ਚ ਸਭ ਤੋਂ ਲੰਬੀ ਪਣਡੁੱਬੀ ਸ਼ਾਮਲ, ਜਾਣੋ ਖਾਸੀਅਤਾਂ

Friday, Apr 26, 2019 - 11:56 AM (IST)

ਰੂਸੀ ਜਲ ਸੈਨਾ ''ਚ ਸਭ ਤੋਂ ਲੰਬੀ ਪਣਡੁੱਬੀ ਸ਼ਾਮਲ, ਜਾਣੋ ਖਾਸੀਅਤਾਂ

ਮਾਸਕੋ (ਬਿਊਰੋ)— ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਰੂਸ ਵੀ ਲਗਾਤਾਰ ਆਪਣੀ ਮਿਲਟਰੀ ਤਾਕਤ ਵਧਾ ਰਿਹਾ ਹੈ। ਇਸੇ ਸਿਲਸਿਲੇ ਵਿਚ ਰੂਸ ਨੇ ਦੁਨੀਆ ਦੀ ਸਭ ਤੋਂ ਲੰਬੀ ਪਣਡੁੱਬੀ 'ਬੇਲਗੋਰੋਡ' ਨੂੰ ਆਪਣੀ ਜਲ ਸੈਨਾ ਬੇੜੇ ਵਿਚ ਸ਼ਾਮਲ ਕੀਤਾ ਹੈ। ਇਸ ਪਣਡੁੱਬੀ ਦੀ ਤਾਕਤ ਦਾ ਅੰਦਾਜਾ ਇਸੇ ਨਾਲ ਲਗਾਇਆ ਜਾ ਸਕਦਾ ਹੈ ਕਿ ਇਹ ਕਿਸੇ ਵੀ ਵੱਡੇ ਸ਼ਹਿਰ ਨੂੰ ਕੁਝ ਮਿੰਟਾਂ ਵਿਚ ਨਸ਼ਟ ਕਰ ਸਕਦੀ ਹੈ। ਅੱਗੇ ਅਸੀਂ ਇਸ ਪਣਡੁੱਬੀ ਨਾਲ ਸੰਬੰਧਤ ਖਾਸ ਗੱਲਾਂ ਬਾਰੇ ਦੱਸ ਰਹੇ ਹਾਂ।

ਪਣਡੁੱਬੀ ਨਾਲ ਸੰਬੰਧਤ ਖਾਸ ਗੱਲਾਂ 
- ਬੇਲਗੋਰੋਡ ਪਣਡੁੱਬੀ ਦਾ ਮਿਲਟਰੀ ਪਰੀਖਣ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾਵੇਗਾ। ਜਦਕਿ ਇਸ ਦੀ ਰਣਨੀਤਕ ਤਾਇਨਾਤੀ ਸਾਲ 2021 ਵਿਚ ਹੋਵੇਗੀ। ਇੱਥੇ ਦੱਸ ਦਈਏ ਕਿ ਦੁਨੀਆ ਵਿਚ ਰੂਸ ਅਤੇ ਅਮਰੀਕਾ ਸਭ ਤੋਂ ਜ਼ਿਆਦਾ ਪਣਡੁੱਬੀਆਂ ਆਪਰੇਟ ਕਰਦੇ ਹਨ। ਭਾਰਤ ਵੀ ਰੂਸੀ ਅਕੂਲਾ ਕਲਾਸ ਦੀਆਂ ਪਣਡੁੱਬੀਆਂ ਦਾ ਸੰਚਾਲਨ ਕਰ ਰਿਹਾ ਹੈ। ਇਸ ਦੇ ਇਲਾਵਾ ਜਲਦੀ ਹੀ ਇਕ ਹੋਰ ਪਰਮਾਣੂ ਤਾਕਤ ਨਾਲ ਲੈਸ ਪਣਡੁੱਬੀ ਰੂਸ ਤੋਂ ਖਰੀਦਣ ਦੀ ਯੋਜਨਾ ਹੈ।

PunjabKesari

- ਦੁਨੀਆ ਦੀ ਸਭ ਤੋਂ ਲੰਬੀ ਪਣਡੁੱਬੀ ਬੇਲਗੋਰੋਡ ਦੀ ਲੰਬਾਈ 604 ਫੁੱਟ ਹੈ। ਇਹ 6 ਪਰਮਾਣੂ ਤਾਰਪੀਡੋ ਨਾਲ ਲੈਸ ਹੈ। ਇਸ ਨਾਲ ਰੂਸ ਦੀ ਮਿਲਟਰੀ ਤਾਕਤ ਵਿਚ ਵਾਧਾ ਹੋਵੇਗਾ। 

PunjabKesari

- ਇਹ ਪਣਡੁੱਬੀ ਗੁਪਤ ਤਰੀਕੇ ਨਾਲ ਆਪਣੇ ਮਿਸ਼ਨ ਨੂੰ ਅੰਜਾਮ ਦੇਵੇਗੀ। ਇਸ ਨੂੰ ਰੂਸ ਦੀ ਅੰਡਰਵਾਟਰ ਇਟੈਂਲੀਜੈਂਸ ਏਜੰਸੀ ਦਾ ਨਾਮ ਦਿੱਤਾ ਗਿਆ ਹੈ। ਬੇਲਗੋਰੋਡ ਪਣਡੁੱਬੀ ਦੇ ਕਪਤਾਨ ਸਿੱਧੇ ਰਾਸ਼ਟਰਪਤੀ ਪੁਤਿਨ ਨੂੰ ਰਿਪੋਰਟ ਕਰਨਗੇ।

PunjabKesari

- ਮਾਹਰਾਂ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਜੇਕਰ ਇਨ੍ਹਾਂ ਪਰਮਾਣੂ ਤਾਰਪੀਡੋ ਵਿਚੋਂ ਕਿਸੇ ਇਕ ਦੀ ਵੀ ਵਰਤੋਂ ਕੀਤੀ ਗਈ ਤਾਂ ਸਮੁੰਦਰ ਵਿਚ ਰੇਡੀਓਐਕਟਿਵ ਸੁਨਾਮੀ ਆ ਸਕਦੀ ਹੈ। ਇਸ ਪਣਡੁੱਬੀ ਦੀ ਤਾਇਨਾਤੀ ਅਮਰੀਕਾ ਸਮੇਤ ਕਈ ਦੇਸ਼ਾਂ ਲਈ ਖਤਰਾ ਬਣ ਸਕਦੀ ਹੈ।

PunjabKesari

- ਇਸ ਵਿਚ ਲੱਗੇ ਤਾਰਪੀਡੋ ਆਪਣੇ ਨਾਲ ਦੋ ਮੈਗਾਟਨ ਦੇ ਪਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਹਨ। ਇਨ੍ਹਾਂ ਦੀ ਸਮਰੱਥਾ ਅਮਰੀਕਾ ਵੱਲੋਂ ਜਾਪਾਨ ਦੇ ਹਿਰੋਸ਼ੀਮਾ 'ਤੇ ਸੁੱਟੇ ਗਏ ਪਰਮਾਣੂ ਬੰਬ ਨਾਲੋਂ 130 ਗੁਣਾ ਜ਼ਿਆਦਾ ਹੈ। 

PunjabKesari

- ਸੋਵੀਅਤ ਯੂਨੀਅਨ ਦੇ ਵਿਘਟਿਤ ਹੋਣ ਦੇ ਬਾਅਦ ਤੋਂ ਰੂਸ ਕਮਜ਼ੋਰ ਹੋ ਗਿਆ ਸੀ। ਇਸ ਦੇ ਇਲਾਵਾ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀਆਂ ਪਾਬੰਦੀਆਂ ਨੇ ਰੂਸੀ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਹੁਣ ਰੂਸ ਕਈ ਦੇਸ਼ਾਂ ਨੂੰ ਜੰਗੀ ਹਥਿਆਰ ਵੇਚ ਕੇ ਲਾਭ ਕਮਾ ਰਿਹਾ ਹੈ। 

PunjabKesari

- ਬੇਲਗੋਰੋਡ ਪਣਡੁੱਬੀ 80 ਮੀਲ ਪ੍ਰਤੀ ਘੰਟਾ ਦੀ ਗਤੀ ਨਾਲ ਚੱਲ ਸਕਦੀ ਹੈ। ਇਹ ਸਮੁੰਦਰ ਵਿਚ 1700 ਫੁੱਟ ਦੀ ਡੂੰਘਾਈ ਤੱਕ ਜਾ ਸਕੇਗੀ। ਇਸ ਪਣਡੁੱਬੀ ਬਾਰੇ ਸੋਨਾਰ ਨਾਲ ਪਤਾ ਲਗਾਉਣਾ ਕਾਫੀ ਮੁਸ਼ਕਲ ਹੈ।


author

Vandana

Content Editor

Related News