ਰੂਸ : ਹੜ੍ਹ ਕਾਰਨ 18 ਲੋਕਾਂ ਦੀ ਮੌਤ, 220 ਤੋਂ ਜ਼ਿਆਦਾ ਹਸਪਤਾਲ ''ਚ ਭਰਤੀ
Wednesday, Jul 03, 2019 - 12:02 PM (IST)

ਮਾਸਕੋ (ਵਾਰਤਾ)— ਰੂਸ ਦੇ ਇਰਕੁਤਸਕ ਖੇਤਰ ਵਿਚ ਭਿਆਨਕ ਹੜ੍ਹ ਆਇਆ ਹੋਇਆ ਹੈ। ਹੜ੍ਹ ਕਾਰਨ 220 ਤੋਂ ਵੱਧ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਹੜ੍ਹ ਨਾਲ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, 220 ਤੋਂ ਵੱਧ ਲੋਕ ਹਸਪਤਾਲ ਵਿਚ ਭਰਤੀ ਹਨ ਅਤੇ ਘੱਟੋ-ਘੱਟ 8 ਲੋਕ ਲਾਪਤਾ ਹਨ।
ਖੇਤਰੀ ਐਮਰਜੈਂਸੀ ਸੇਵਾ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਹਸਪਤਾਲ ਵਿਚ ਭਰਤੀ ਲੋਕਾਂ ਦੀ ਗਿਣਤੀ 221 ਹੋ ਗਈ ਹੈ, ਜਿਸ ਵਿਚ 41 ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਲਾਪਤਾ ਲੋਕਾਂ ਵਿਚ ਇਕ ਬੱਚਾ ਵੀ ਹੈ। ਇਰਕੁਤਸਕ ਖੇਤਰ ਦੇ ਤੁਲੁਨਸਕੀ, ਚੁੰਸਕੀ, ਨਿਝਨੇਊਡਿਨਸਕੀ, ਤੇਸ਼ੇਤਸਕੀ, ਜਿਮੀਂਸਕੀ ਅਤੇ ਕੁਊਤੂੰਸਕੀ ਜ਼ਿਲਿਆਂ ਵਿਚ ਐਮਰਜੈਂਸੀ ਸਥਿਤੀ ਐਲਾਨੀ ਗਈ ਸੀ। ਖੇਤਰੀ ਅਤੇ ਫੈਡਰਲ ਅਧਿਕਾਰੀ ਆਫਤ ਤੋਂ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਮਦਦ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।