ਰੂਸ ਤੋਂ ਊਰਜਾ ਦੀ ਦਰਾਮਦ ਵਧਾਉਣਾ ਭਾਰਤ ਦੇ ਹਿੱਤ ''ਚ ਨਹੀਂ: ਅਮਰੀਕਾ

Tuesday, Apr 05, 2022 - 01:43 PM (IST)

ਵਾਸ਼ਿੰਗਟਨ - ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਰੂਸ ਤੋਂ ਜੋ ਊਰਜਾ ਦਰਾਮਦ ਕਰ ਰਿਹਾ ਹੈ, ਉਹ ਉਸ ਦੇ ਕੁੱਲ ਊਰਜਾ ਆਯਾਤ ਦਾ ਸਿਰਫ਼ ਇਕ ਤੋਂ ਦੋ ਫੀਸਦੀ ਹੈ। ਇਸ ਦੇ ਨਾਲ ਹੀ ਉਸ ਨੇ ਸਪੱਸ਼ਟ ਕੀਤਾ ਕਿ ਊਰਜਾ ਲਈ ਨਵੀਂ ਦਿੱਲੀ ਤੋਂ ਕੀਤੇ ਜਾ ਰਹੇ ਭੁਗਤਾਨਾਂ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਤੋਂ ਊਰਜਾ ਦਰਾਮਦ ਵਧਾਉਣਾ ਭਾਰਤ ਦੇ ਹਿੱਤ 'ਚ ਨਹੀਂ ਹੈ। ਬਿਡੇਨ ਪ੍ਰਸ਼ਾਸਨ ਇਸ ਲਈ ਨਵੀਂ ਦਿੱਲੀ ਨਾਲ ਕੰਮ ਕਰਨ ਲਈ ਤਿਆਰ ਹੈ।

ਸਾਕੀ ਨੇ ਕਿਹਾ, ‘ਹੁਣ ਭਾਰਤ ਦੁਆਰਾ ਰੂਸ ਤੋਂ ਦਰਾਮਦ ਊਰਜਾ ਉਸਦੇ ਕੁਲ ਆਯਾਤ ਦਾ ਸਿਰਫ਼ ਇੱਕ ਤੋਂ ਦੋ ਫੀਸਦੀ ਹੈ।’ ਸਾਕੀ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਸਲਾਹਕਾਰ ਦਲੀਪ ਸਿੰਘ ਦੀ ਪਿਛਲੇ ਹਫ਼ਤੇ ਹੋਏ ਭਾਰਤ ਦੌਰੇ 'ਤੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਸਨੇ ਕਿਹਾ, ‘ਸਿੰਘ ਨੇ ਸਾਡੇ ਦੁਆਰਾ ਲਗਾਈਆਂ ਗਈਆਂ ਦੋਵਾਂ ਪਾਬੰਦੀਆਂ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਸੀਂ ਇਹ ਸਪੱਸ਼ਟ ਕੀਤਾ ਹੈ ਕਿ ਅਸੀਂ ਉਨ੍ਹਾਂ ਦੀ ਨਿਰਭਰਤਾ ਨੂੰ ਘਟਾਉਣ ਵਿੱਚ ਖੁਸ਼ ਹੋਵਾਗੇ, ਭਾਵੇਂ ਇਹ ਬਹੁਤ ਘੱਟ ਫੀਸਦੀ ਵਿੱਚ ਹੋਵੇ।

ਸਾਕੀ ਨੇ ਕਿਹਾ, “ਸਾਡੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਉੱਥੇ ਸਨ। ਮੈਂ ਇਹ ਕਹਿਣਾ ਚਾਹਾਂਗਾ ਕਿ ਊਰਜਾ ਨਾਲ ਸਬੰਧਤ ਕੁਝ ਭੁਗਤਾਨਾਂ 'ਤੇ ਪਾਬੰਦੀ ਨਹੀਂ ਲਗਾਈ ਗਈ। ਇਹ ਫ਼ੈਸਲਾ ਹਰ ਦੇਸ਼ ਨੂੰ ਲੈਣਾ ਚਾਹੀਦਾ ਹੈ।’’ ਉਨ੍ਹਾਂ ਨੇ ਕਿਹਾ ਕਿ “ਅਸੀਂ ਬਹੁਤ ਸਪੱਸ਼ਟ ਹਾਂ ਕਿ ਹਰ ਦੇਸ਼ ਨੂੰ ਆਪਣੀ ਚੋਣ ਕਰਨੀ ਪੈਂਦੀ ਹੈ, ਜਿਵੇਂ ਕਿ ਅਸੀਂ ਅਤੇ ਹੋਰ ਦੇਸ਼ਾਂ ਨੇ ਊਰਜਾ ਆਯਾਤ 'ਤੇ ਪਾਬੰਦੀ ਲਗਾਉਣ ਲਈ ਕੀਤਾ ਹੈ। ਦਲੀਪ ਸਿੰਘ ਨੇ ਆਪਣੀ ਭਾਰਤ ਫੇਰੀ ਦੌਰਾਨ ਆਪਣੇ ਹਮਰੁਤਬਾ ਨੂੰ ਕਿਹਾ ਕਿ ਅਸੀਂ ਇਹ ਨਹੀਂ ਮੰਨਦੇ ਕਿ ਰੂਸ ਤੋਂ ਊਰਜਾ ਜਾਂ ਹੋਰ ਉਤਪਾਦਾਂ ਦੀ ਦਰਾਮਦ ਵਧਾਉਣਾ ਭਾਰਤ ਦੇ ਹਿੱਤ ਵਿੱਚ ਹੈ।


rajwinder kaur

Content Editor

Related News