2 ਦਿਨ ਬਾਅਦ ਦੁਨੀਆ ਨੂੰ ਮਿਲੇਗੀ ਪਹਿਲੀ ਕੋਰੋਨਾ ਵੈਕਸੀਨ, ਰੂਸ ਕਰਾਏਗਾ ਰਜਿਸਟ੍ਰੇਸ਼ਨ

08/10/2020 6:28:29 PM

ਮਾਸਕੋ (ਬਿਊਰੋ): ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਦੇ ਵਿਚ ਹੁਣ ਲੋਕਾਂ ਨੂੰ ਇਸ ਦੀ ਵੈਕਸੀਨ ਦਾ ਇੰਤਜ਼ਾਰ ਹੈ।ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਪੂਰੀ ਦੁਨੀਆ ਵਿਚ ਇਸ ਸਮੇਂ 21 ਤੋਂ ਵਧੇਰੇ ਵੈਕਸੀਨਾਂ ਦਾ ਕਲੀਨਿਕਲ ਟ੍ਰਾਇਲ ਚੱਲ ਰਿਹਾ ਹੈ। ਵੈਕਸੀਨ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਵਿਚ ਇਸ ਸਮੇਂ ਰੂਸ ਸਭ ਤੋਂ ਅੱਗੇ ਹੈ। ਰਿਪੋਰਟ ਮੁਤਾਬਕ ਰੂਸ 2 ਦਿਨ ਬਾਅਦ ਮਤਲਬ 12 ਅਗਸਤ ਨੂੰ ਆਪਣੇ ਪਹਿਲੇ ਕੋਰੋਨਾ ਵੈਕਸੀਨ ਦੀ ਰਜਿਸਟ੍ਰੇਸ਼ਨ ਕਰਾਏਗਾ। ਰੂਸੀ ਅਧਿਕਾਰੀਆਂ ਅਤੇ ਮਾਹਰਾਂ ਦੇ ਦਾਅਵੇ ਦੇ ਮੁਤਾਬਕ ਇਹ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਹੋਵੇਗੀ।

ਰੂਸ ਵਿਚ ਕੋਰੋਨਾ ਵੈਕਸੀਨ ਨੂੰ ਵਿਕਸਿਤ ਕਰਨ ਦਾ ਕੰਮ ਗਮਲੇਵਾ ਰਿਸਰਚ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ। ਇਹ ਸੰਸਥਾ ਰੂਸ ਦੇ ਸਿਹਤ ਮੰਤਰਾਲੇ ਦੇ ਅਧੀਨ ਹੈ। ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਦੇ ਮੁਤਾਬਕ ਜੇਕਰ ਆਖਰੀ ਪੜਾਅ ਦਾ ਮਨੁੱਖੀ ਟ੍ਰਾਇਲ ਸਫਲ ਰਿਹਾ ਤਾਂ ਅਕਤੂਬਰ ਮਹੀਨੇ ਤੱਕ ਦੇਸ਼ ਦੇ ਲੋਕਾਂ ਨੂੰ ਵੈਕਸੀਨ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਸਪੇਟਨਿਕ ਨਿਊਜ਼ ਦੇ ਮੁਤਾਬਕ ਗਮਲੇਵਾ ਨੈਸ਼ਨਲ ਰਿਸਰਚ ਸੈਂਟਰ ਦੇ ਨਿਦੇਸ਼ਕ ਅਲੈਗਜ਼ੈਂਡਰ ਗਿੰਟਸਬਰਗ ਨੇ ਕਿਹਾ ਕਿ ਅਡੇਨੋ ਵਾਇਰਸ ਦੇ ਆਧਾਰ 'ਤੇ ਇਹ ਟੀਕਾ ਬਣਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ  ਟੀਕਾ ਸੰਭਾਵਿਤ ਰੂਪ ਨਾਲ ਕਿਸੇ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਅਜਿਹੀ ਕੋਈ ਚਿੰਤਾ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਸ਼ਹਿਰ 'ਚ ਸਾਹਿਤਕ ਸੱਥ ਮੈਲਬੌਰਨ ਦਾ ਹੋਇਆ ਗਠਨ

ਉਹਨਾਂ ਨੇ ਕਿਹਾ ਕਿ ਟ੍ਰਾਇਲ ਦੇ ਦੌਰਾਨ ਦੇਖਿਆ ਗਿਆ ਹੈ ਕਿ ਵੈਕਸੀਨ ਦੇਣ ਦੇ ਬਾਅਦ ਅਜਿਹੇ ਲੋਕਾਂ ਵਿਚ ਕੋਰੋਨਾ ਨਾਲ ਲੜਨ ਲਈ ਰੋਗ ਪ੍ਰਤੀਰੋਧਕ ਸਮਰੱਥਾ ਵਿਚ ਵਾਧਾ ਹੋਇਆ ਹੈ। ਇਸ ਨਾਲ ਸਾਬਤ ਹੁੰਦਾ ਹੈ ਕਿ ਇਹ ਵੈਕਸੀਨ ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਅਲੈਗਜ਼ੈਂਡਰ ਨੇ ਕਿਹਾ ਕਿ ਕੁਝ ਲੋਕਾਂ ਨੂੰ ਟੀਕਾ ਲਗਾਏ ਜਾਣ ਦੇ ਬਾਅਦ ਸੁਭਾਵਿਕ ਰੂਪ ਨਾਲ ਬੁਖਾਰ ਹੁੰਦਾ ਹੈ। ਟੀਕੇ ਦੇ ਕਾਰਨ ਉਸ ਵਿਅਕਤੀ ਦੇ ਇਮਿਊਨ ਸਿਸਟਮ ਨੂੰ ਇਕ ਸ਼ਕਤੀ ਮਿਲਦੀ ਹੈ ਅਤੇ ਉਸ ਦੇ ਬੁਰੇ ਪ੍ਰਭਾਵ ਨਾਲ ਬੁਖਾਰ ਹੁੰਦਾ ਹੈ ਪਰ ਉਸ ਨੂੰ ਪੈਰਾਸੀਟਾਮੋਲ ਲੈ ਕੇ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। 

ਰਿਪੋਰਟ ਵਿਚ ਕਿਹਾ ਗਿਆ ਹੈਕਿ ਗਮਲੇਵਾ ਸੰਗਠਨ ਦੇ ਪ੍ਰਮੁੱਖ ਪ੍ਰੋਫੈਸਰ ਅਲੈਗਜ਼ੈਂਡਰ ਅਤੇ ਹੋਰ ਸ਼ੋਧ ਕਰਤਾਵਾਂ ਨੇ ਖੁਦ 'ਤੇ ਟੀਕਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਪਹਿਲਾਂ ਕਿਹਾ ਸੀ ਕਿ ਕੋਰੋਨਾਵਾਇਰਸ ਨਾਲ ਲੜ ਰਹੇ ਡਾਕਟਰਾਂ, ਸਿਹਤ ਕਰਮੀਆਂ ਨੂੰ ਸਭ ਤੋਂ ਪਹਿਲਾਂ ਇਹ ਵੈਕਸੀਨ ਦਿੱਤੀ ਜਾ ਸਕਦੀ ਹੈ। ਭਾਵੇਂਕਿ ਅਮਰੀਕਾ ਅਤੇ ਬ੍ਰਿਟੇਨ ਜਿਹੇ ਦੇਸ਼ ਰੂਸ ਦੀ ਕੋਰੋਨਾ ਵੈਕਸੀਨ ਦੇ ਹੋਣ ਵਾਲੇ ਅਸਰ ਨੂੰ ਲੈਕੇ ਸਵਾਲ ਖੜ੍ਹੇ ਕਰ ਰਹੇ ਹਨ। ਇਹ ਸਵਾਲ ਇਸ ਲਈ ਉੱਠ ਰਹੇ ਹਨ ਕਿਉਂਕਿ ਰੂਸ ਨੇ ਟ੍ਰਾਇਲ ਦਾ ਸਾਈਂਟਿਫਿਕ ਡਾਟਾ ਰਿਲੀਜ਼ ਨਹੀਂ ਕੀਤਾ ਹੈ।
 


Vandana

Content Editor

Related News