ਰੂਸ ਦਾ ਸਖ਼ਤ ਫ਼ੈਸਲਾ, 9 ਕੈਨੇਡੀਅਨ ਨਾਗਰਿਕਾਂ ਦੇ ਦਾਖਲੇ ''ਤੇ ਲਾਈ ਪਾਬੰਦੀ

06/08/2021 10:28:25 AM

ਮਾਸਕੋ (ਬਿਊਰੋ): ਕੈਨੇਡੀਅਨ ਸਰਕਾਰ ਵੱਲੋਂ 24 ਮਾਰਚ, 2021 ਨੂੰ ਲਗਾਈਆਂ ਗੈਰ ਕਾਨੂੰਨੀ ਪਾਬੰਦੀਆਂ ਦੇ ਜਵਾਬ ਵਿਚ ਰੂਸ ਨੇ ਸ਼ਖ਼ਤ ਫ਼ੈਸਲਾ ਲਿਆ ਹੈ। ਰੂਸ ਦੇ ਨਾਗਰਿਕਾਂ ਅਤੇ ਕਥਿਤ ਤੌਰ 'ਤੇ ਰੂਸੀ ਨਾਗਰਿਕ ਅਲੈਕਸੀ ਨਾਵਲਨੀ ਨੂੰ ਸਤਾਉਣ ਦੇ ਬਹਾਨੇ ਤਹਿਤ ਲਗਾਈਆਂ ਗਈਆਂ ਨਾਜਾਇਜ਼ ਪਾਬੰਦੀਆਂ ਦੇ ਜਵਾਬ ਵਿਚ, ਰੂਸ ਨੇ ਕੈਨੇਡੀਅਨ ਨਾਗਰਿਕਾਂ ਦੇ ਦੇਸ਼ ਵਿਚ ਦਾਖਲੇ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। 

ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਨੇਡੀਅਨ ਨਾਗਰਿਕਤਾ ਰੱਖਣ ਵਾਲੇ ਹੇਠ ਲਿਖੇ ਵਿਅਕਤੀਆਂ ਲਈ ਇਹ ਪਾਬੰਦੀ ਇੱਕ ਅਣਮਿੱਥੇ ਸਮੇਂ ਲਈ ਹੈ।ਪਾਬੰਦੀਸ਼ੁਦਾ ਨਾਗਰਿਕਾਂ ਵਿਚ ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਡੇਵਿਡ ਲੇਮੇਟੀ, ਕਮਿਸ਼ਨਰ ਆਫ ਕਰੈਕਸ਼ਨਲ ਸਰਵਿਸ ਐਨ ਕੇਲੀ, ਰਾਇਲ ਕੈਨੇਡੀਅਨ ਮਾਊਂਟਡ ਪੁਲਸ ਦੀ ਕਮਿਸ਼ਨਰ ਬਰੈਂਡਾ ਲੱਕੀ ਅਤੇ ਹੋਰ ਸ਼ਾਮਲ ਹਨ। ਰਾਇਟਰਜ਼ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ।

PunjabKesari

ਉੱਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਉਸ ਬਿੱਲ 'ਤੇ ਦਸਤਖ਼ਤ ਕਰ ਦਿੱਤੇ ਜਿਸ ਨਾਲ ਰੂਸ ਮਿਲਟਰੀ ਅਦਾਰਿਆਂ 'ਤੇ ਨਿਗਰਾਨੀ ਉਡਾਣਾਂ ਦੀ ਇਜਾਜ਼ਤ ਦੇਣ ਵਾਲੀ ਗਲੋਬਲ ਸੰਧੀ ਤੋਂ ਬਾਹਰ ਹੋ ਸਕੇਗਾ। ਅਮਰੀਕਾ ਇਸ ਸੰਧੀ ਤੋਂ ਪਹਿਲਾਂ ਵੀ ਵੱਖ ਹੋ ਚੁੱਕਾ ਹੈ। ਇਹ ਫ਼ੈਸਲਾ ਉਦੋਂ ਲਿਆ ਗਿਆ ਜਦੋਂ 16 ਜੂਨ ਨੂੰ ਜਿਨੇਵਾ ਵਿਚ ਪੁਤਿਨ-ਬਾਈਡੇਨ ਵਿਚਾਲੇ ਸਿਖਰ ਵਾਰਤਾ ਹੋਣੀ ਹੈ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਰੂਸ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ 'ਓਪਨ ਸਕਾਈ ਟ੍ਰੀਟ੍ਰੀ' (Open Skies Treaty) ਵਿਚ ਮੁੜ ਸ਼ਾਮਲ ਨਾ ਹੋਣ ਦਾ ਫ਼ੈਸਲਾ ਲਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਪੋਪ ਨੇ ਬਦਲਿਆ 'ਚਰਚ ਕਾਨੂੰਨ', ਯੌਨ ਸ਼ੋਸ਼ਣ ਕਰਨ ਵਾਲੇ ਪਾਦਰੀਆਂ ਦਾ ਖ਼ਤਮ ਹੋਵੇਗਾ ਅਹੁਦਾ

ਇਸ ਮਗਰੋਂ ਰੂਸੀ ਸਾਂਸਦੇ ਨੇ ਬਿੱਲ ਦਾ ਸਮਰਥਨ ਕੀਤਾ। ਅਮਰੀਕਾ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਇਸ ਸੰਧੀ ਤੋਂ ਵੱਖ ਹੋ ਗਿਆ ਸੀ। ਇਸ ਸੰਧੀ ਦਾ ਉਦੇਸ਼ ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਵਿਸ਼ਵਾਸ ਸਥਾਪਿਤ ਕਰਨਾ ਸੀ। ਇਸ ਦੇ ਤਹਿਤ ਤਿੰਨ ਦਰਜਨ ਤੋਂ ਵੱਧ ਦੇਸ਼ ਸੈਨਾ ਦੀ ਤਾਇਨਾਤੀ ਅਤੇ ਹੋਰ ਮਿਲਟਰੀ ਗਤੀਵਿਧੀਆਂ ਦੀ ਨਿਗਰਾਨੀ ਲਈ ਇਕ-ਦੂਜੇ ਦੇ ਖੇਤਰਾਂ ਵਿਚ ਨਿਗਰਾਨੀ ਉਡਾਣਾਂ ਦਾ ਸੰਚਾਲਨ ਕਰ ਸਕਦੇ ਸੀ। ਇਹ ਸੰਧੀ 2002 ਵਿਚ ਪ੍ਰਭਾਵੀ ਹੋਈ ਅਤੇ ਇਸ ਦੇ ਤਹਿਤ 1500 ਤੋਂ ਵੱਧ ਉਡਾਣਾਂ ਸੰਚਾਲਿਤ ਕੀਤੀਆਂ ਗਈਆਂ, ਜਿਹਨਾਂ ਨਾਲ ਪਾਰਦਰਸ਼ਿਤਾ ਨੂੰ ਵਧਾਵਾ ਮਿਲਣ ਦੇ ਨਾਲ ਹੀ ਹਥਿਆਰ ਕੰਟਰੋਲ ਸਮਝੌਤਿਆਂ ਦੀ ਨਿਗਰਾਨੀ ਵਿਚ ਵੀ ਮਦਦ ਮਿਲੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News