ਰੂਸ ''ਚ ਫੌਜ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਕਰੂ ਦੇ ਸਾਰੇ ਮੈਂਬਰਾਂ ਦੀ ਮੌਤ
Wednesday, May 20, 2020 - 09:32 AM (IST)

ਮਾਸਕੋ (ਭਾਸ਼ਾ) : ਰੂਸ ਦੀ ਫੌਜ ਨੇ ਕਿਹਾ ਕਿ ਮੰਗਲਵਾਰ ਨੂੰ ਮਾਸਕੋ ਦੇ ਉੱਤਰ ਵਿਚ ਉਸ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਸਾਰੇ ਕਰੂ ਮੈਂਬਰਾਂ ਦੀ ਮੌਤ ਹੋ ਗਈ।
ਰੱਖਿਆ ਮੰਤਰਾਲਾ ਨੇ ਕਿਹਾ ਕਿ ਐੱਮ.ਆਈ-8 ਹੈਲੀਕਾਪਟਰ ਕਿਲਨ ਕਸਬੇ ਦੇ ਨਜ਼ਦੀਕ ਹਾਦਸਾਗ੍ਰਸਤ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਹੋ ਸਕਦੀ ਹੈ। ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਹੈਲੀਕਾਪਟਰ ਵਿਚ ਕਿੰਨੇ ਲੋਕ ਸਵਾਰ ਸਨ। ਹਾਲਾਂਕਿ ਇਹ ਜਾਣਕਾਰੀ ਜ਼ਰੂਰ ਦਿੱਤੀ ਕਿ ਉਸ ਵਿਚ ਗੋਲਾ-ਬਾਰੂਦ ਨਹੀਂ ਲਿਜਾਇਆ ਜਾ ਰਿਹਾ ਸੀ ਅਤੇ ਇਹ ਹਾਦਸਾ ਇਕ ਸੁਨਸਾਨ ਇਲਾਕੇ ਵਿਚ ਹੋਇਆ ਹੈ।