ਰੂਸ ਦੇ ਇਕਲੌਤੇ ਜਹਾਜ਼ ਕੈਰੀਅਰ ਨੂੰ ਲੱਗੀ ਅੱਗ

Thursday, Dec 12, 2019 - 03:31 PM (IST)

ਰੂਸ ਦੇ ਇਕਲੌਤੇ ਜਹਾਜ਼ ਕੈਰੀਅਰ ਨੂੰ ਲੱਗੀ ਅੱਗ

ਮਾਸਕੋ (ਭਾਸ਼ਾ): ਰੂਸ ਦੇ ਇਕਲੌਤੇ ਜਹਾਜ਼ ਕੈਰੀਅਰ ਵਿਚ ਆਰਕਟਿਕ ਸ਼ਿਪਯਾਰਡ ਵਿਚ ਵੀਰਵਾਰ ਨੂੰ ਮੁਰੰਮਤ ਦੌਰਾਨ ਅੱਗ ਲੱਗ ਗਈ। ਇਸ ਘਟਨਾ ਵਿਚ ਘੱਟੋ-ਘੱਟ ਇਕ ਕਰਮਚਾਰੀ ਦੇ ਲਾਪਤਾ ਹੋਣ ਦੀ ਖਬਰ ਹੈ। ਰੂਸ ਦੀਆਂ ਸਮਾਚਾਰ ਏਜੰਸੀਆਂ ਮੁਤਾਬਕ 'ਐਡਮਿਰਲ ਕੁਜਨੇਤਸੋਵ' ਨਾਮ ਦੇ ਇਸ ਇਕਲੌਤੇ ਜਹਾਜ਼ ਕੈਰੀਅਰ ਦੀ ਮੁਰਮਾਂਸਕ ਵਿਚ 2 ਸਾਲ ਤੋਂ ਵੱਧ ਸਮੇਂ ਤੋਂ ਮੁਰੰਮਤ ਚੱਲ ਰਹੀ ਸੀ। ਇਸ ਨੂੰ ਪਹਿਲਾਂ ਅਕਤੂਬਰ 2018 ਵਿਚ ਉਦੋਂ ਨੁਕਸਾਨ ਪਹੁੰਚਿਆ ਸੀ ਜਦੋਂ ਇਕ ਕਰੇਨ ਇਸ ਦੇ ਡੈੱਕ ਨਾਲ ਟਕਰਾ ਗਈ ਸੀ।


author

Vandana

Content Editor

Related News