ਡਿਜ਼ਨੀ ਦੀ ਮਿਨੀ ਮਾਊਸ ਨੂੰ ਪਿਆਰੀ ਆਵਾਜ਼ ਦੇਣ ਵਾਲੀ ਰੂਸੀ ਟੇਲਰ ਦਾ ਦਿਹਾਂਤ

07/29/2019 3:05:25 PM

ਕੈਲੀਫੋਰਨੀਆ— ਡਿਜ਼ਨੀ ਦੇ ਮਸ਼ਹੂਰ ਕੈਰੇਕਟਰਸ 'ਚੋਂ ਇਕ ਮਿਨੀ ਮਾਊਸ ਨੂੰ ਪਿਆਰੀ ਜਿੱਹੀ ਆਵਾਜ਼ ਦੇਣ ਵਾਲੀ ਫੇਮਸ ਵਾਇਸ ਐਕਟਰ ਰੂਸੀ ਟੇਲਰ ਦਾ 75 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਵਾਲਟ ਡਿਜ਼ਨੀ ਕੰਪਨੀ ਦੇ ਸੀਈਓ ਬਾਬ ਈਗਰ ਨੇ ਟਵਿਟਰ 'ਤੇ ਇਸ ਦੁਖਦ ਖਬਰ ਦੀ ਜਾਣਕਾਰੀ ਦਿੱਤੀ। ਟੇਲਰ ਦਾ ਦਿਹਾਂਤ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਸਥਿਤ ਗਲੇਨਡੇਲ 'ਚ ਹੋਇਆ। ਰੂਸੀ, ਮਿਕੀ ਮਾਊਸ ਨੂੰ ਆਵਾਜ਼ ਦੇਣ ਵਾਲੇ ਵੇਨ ਆਲਵਾਈਨ ਦੀ ਪਤਨੀ ਸੀ। ਵੇਨ ਦਾ ਦਿਹਾਂਤ ਪਹਿਲਾਂ ਹੀ ਹੋ ਚੁੱਕਿਆ ਹੈ।

ਬਾਬ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਰੂਸੀ ਟੇਲਰ ਦੇ ਦਿਹਾਂਤ ਦੇ ਨਾਲ ਹੀ ਮਿਨੀ ਮਾਊਸ ਨੇ ਆਪਣੀ ਆਵਾਜ਼ ਗੁਆ ਦਿੱਤੀ ਹੈ। ਮਿਨੀ ਤੇ ਰੂਸੀ ਨੇ 30 ਤੋਂ ਵਧੇਰੇ ਸਾਲਾਂ ਤੱਕ ਦੁਨੀਆਭਰ ਦੇ ਲੋਕਾਂ ਦਾ ਮਨੋਰੰਜਨ ਕੀਤਾ। ਇਕ ਅਜਿਹੀ ਪਾਰਟਨਰਸ਼ਿਪ ਜਿਸ ਨੇ ਮਿਨੀ ਨੂੰ ਗਲੋਬਲ ਆਈਕਾਨ ਬਣਾ ਦਿੱਤਾ। ਰੂਸੀ ਨੂੰ ਡਿਜ਼ਨੀ ਦੀ ਲੈਜੈਂਡ ਵੀ ਕਿਹਾ ਜਾਂਦਾ ਹੈ। ਰੂਸੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਤੇ ਉਸ ਦੇ ਪਰਿਵਾਰ-ਦੋਸਤਾਂ ਨਾਲ ਗਹਿਰੀ ਹਮਦਰਦੀ ਹੈ।

ਰੂਸੀ ਨੇ ਕਰੀਬ ਚਾਰ ਦਹਾਕਿਆਂ ਤੱਕ ਵਾਇਸ ਐਕਟਰ ਦੇ ਤੌਰ 'ਤੇ ਕੰਮ ਕੀਤਾ। ਉਨ੍ਹਾਂ ਨੇ 30 ਸਾਲ ਪਹਿਲਾਂ ਮਿਨੀ ਨੂੰ ਅਧਿਕਾਰਿਤ ਤੌਰ 'ਤੇ ਆਪਣੀ ਆਵਾਜ਼ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੈਂਕੜੇ ਟੀਵੀ ਸ਼ੋਅ, ਥੀਮ ਪਾਰਕ ਐਕਸਪੀਰੀਏਂਸ, ਐਨੀਮੇਟਡ ਸ਼ਾਰਟਸ ਤੇ ਫਿਲਮਾਂ ਸਣੇ ਕਈ ਡਿਜ਼ਨੀ ਪ੍ਰੋਜੈਕਟਾਂ 'ਚ ਮਿਨੀ ਨੂੰ ਆਵਾਜ਼ ਦਿੱਤੀ।


Baljit Singh

Content Editor

Related News