ਜਰਮਨੀ 'ਚ ਗ੍ਰੇਨੇਡ ਮਿਲਣ ਦੀ ਅਫਵਾਹ ਨਾਲ ਮਚਿਆ ਹੜਕੰਪ, ਪਰ ਨਿਕਲਿਆ ਇਹ 'Toy'
Thursday, Apr 29, 2021 - 10:59 PM (IST)
ਬਰਲਿਨ - ਜਰਮਨੀ ਵਿਚ ਜਾਗਿੰਗ ਕਰ ਰਹੀ ਇਕ ਮਹਿਲਾ ਨੂੰ ਪਾਰਦਰਸ਼ੀ ਲਿਫਾਫੇ ਵਿਚ ਗ੍ਰੇਨੇਡ ਜਿਹੀ ਕੋਈ ਚੀਜ਼ ਪਈ ਮਿਲੀ। ਉਸ ਨੇ ਸਥਾਨਕ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਉਸ ਥਾਂ ਦੀ ਘੇਰਾਬੰਦੀ ਕਰ ਬੰਬ ਡਿਫਿਊਜ਼ ਕਰਨ ਵਾਲੇ ਦਸਤੇ ਨੂੰ ਬੁਲਾ ਲਿਆ। ਜਦ ਮਾਹਿਰਾਂ ਦੀ ਟੀਮ ਨੇ ਪੂਰੇ ਇਸ ਦੀ ਜਾਂਚ ਕੀਤੀ ਤਾਂ ਇਹ ਗ੍ਰੇਨੇਡ ਦੀ ਸ਼ਕਲ ਵਿਚ 'ਸੈਕਸ ਟੁਆਏ' ਨਿਕਲਿਆ।
ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'
ਸਰਹੱਦੀ ਇਲਾਕੇ ਵਿਚ ਬੰਬ ਮਿਲਣ ਨਾਲ ਫੈਲੀ ਸਨਸਨੀ
ਇਹ ਲਿਫਾਫਾ ਜਰਮਨੀ ਦੇ ਬਵੇਰੀਅਨ ਸ਼ਹਿਰ ਦੇ ਬਾਹਰ ਇਕ ਜੰਗਲ ਵਿਚ ਮਿਲਿਆ ਸੀ। ਇਹ ਇਲਾਕਾ ਚੈੱਕ ਰਿਪਬਲਿਕ ਅਤੇ ਆਸਟ੍ਰੀਆ ਦੇ ਬਾਰਡਰ ਨੇੜੇ ਪੈਂਦਾ ਹੈ। ਇਸ ਲਈ ਪੁਲਸ ਨੂੰ ਜ਼ਿਆਦਾ ਸ਼ੱਕ ਨਹੀਂ ਹੋਇਆ। ਪੂਰੇ ਜਰਮਨੀ ਵਿਚ ਦੂਜੇ ਵਿਸ਼ਵ ਯੁੱਧ ਵੇਲੇ ਅਕਸਰ ਦੇ ਬੰਬ ਮਿਲਦੇ ਰਹਿੰਦੇ ਹਨ। ਇਸ ਲਈ ਇਸ ਇਲਾਕੇ ਵਿਚ ਲੋਕਾਂ ਦੀ ਆਵਾਜਾਈ ਨੂੰ ਰੋਕ ਕੇ ਬੰਬ ਡਿਫਿਊਜ਼ ਕਰਨ ਵਾਲੇ ਦਸਤੇ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ - ਕਿਮ ਜੋਂਗ ਨੇ ਚੀਨ ਤੋਂ 'ਘਟੀਆ ਸਮਾਨ' ਖਰੀਦਣ ਵਾਲੇ ਅਧਿਕਾਰੀ ਦੀ ਲੈ ਲਈ ਜਾਨ
ਪਾਰਦਰਸ਼ੀ ਲਿਫਾਫੇ ਰਾਹੀਂ ਲੱਗ ਰਿਹਾ ਸੀ ਗ੍ਰੇਨੇਡ
ਪਾਰਦਰਸ਼ੀ ਲਿਫਾਫੇ ਵਿਚ ਗ੍ਰੇਨੇਡ ਦੇ ਆਕਾਰ ਦੀ ਉਸ ਚੀਜ਼ ਨੂੰ ਦੇਖ ਕੇ ਬੰਬ ਡਿਫਿਊਜ਼ ਕਰਨ ਵਾਲੇ ਦਸਤੇ ਦੇ ਅਧਿਕਾਰੀ ਵੀ ਸੁਚੇਤ ਹੋ ਗਏ। ਉਨ੍ਹਾਂ ਨੇ ਕਈ ਕਿਲੋਗ੍ਰਾਮ ਦਾ ਆਪਣਾ ਸੁਰੱਖਿਆ ਸੂਟ ਪਾ ਅਤੇ ਰੋਬੋਟ ਦੀ ਮਦਦ ਨਾਲ ਉਸ ਲਿਫਾਫੇ ਨੂੰ ਸੁਰੱਖਿਅਤ ਥਾਂ 'ਤੇ ਲੈ ਕੇ ਗਈ ਪਰ ਉਸ ਦੀ ਜਾਂਚ ਕੀਤੀ ਗਈ ਤਾਂ ਇਹ ਗ੍ਰੇਨੇਡ ਦੀ ਸ਼ਕਲ ਵਿਚ ਬਣਿਆ ਸੈਕਸ ਟੁਆਏ ਨਿਕਲਿਆ।
ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ
ਪਿਛਲੇ ਹਫਤੇ ਮਿਲਿਆ ਸੀ 500 ਗ੍ਰਾਮ ਦਾ ਬੰਬ
ਪਿਛਲੇ ਹਫਤੇ ਦੱਖਣੀ ਜਰਮਨੀ ਦੇ ਸ਼ਹਿਰ ਮੈਨਹੇਮ ਵਿਚ ਇਕ ਮਕਾਨ ਦੇ ਨਿਰਮਾਣ ਦੌਰਾਨ ਦੂਜੇ ਵਿਸ਼ਵ ਯੁੱਧ ਵੇਲੇ ਦਾ 500 ਕਿਲੋਗ੍ਰਾਮ ਦਾ ਬੰਬ ਮਿਲਿਆ ਸੀ। ਇਸ ਨੂੰ ਕਿਸੇ ਲੜਾਕੂ ਜਹਾਜ਼ ਤੋਂ ਡਿਗਾਇਆ ਗਿਆ ਸੀ ਪਰ ਇਹ ਫਟਣ ਦੀ ਬਜਾਏ ਜ਼ਮੀਨ ਵਿਚ ਧਸ ਗਿਆ ਸੀ। ਪੁਲਸ ਨੇ ਬਾਅਦ ਵਿਚ ਦੱਸਿਆ ਕਿ ਜਿਸ ਥਾਂ ਇਹ ਬੰਬ ਮਿਲਿਆ ਸੀ ਉਥੇ ਅਮਰੀਕੀ ਫੌਜ ਫੌਜ ਦਾ ਅੱਡਾ ਸੀ ਜਿਸ ਤੋਂ ਬਾਅਦ ਡਿਫਿਊਜ਼ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ - ਖੁੱਲ੍ਹੀ ਥਾਂ ਦੇ ਮੁਕਾਬਲੇ ਬੰਦ ਥਾਂ 'ਚ ਇਨਫੈਕਸ਼ਨ ਫੈਲਦੀ ਹੈ 33 ਗੁਣਾ ਵਧ