ਬਿਲਾਵਲ ਭੁੱਟੋ ਦੀ ਨਿਊਯਾਰਕ ’ਚ ਗ੍ਰਿਫ਼ਤਾਰੀ ਦੀ ਅਫਵਾਹ, ਪਾਕਿ ਸਰਕਾਰ ਨੇ ਕੀਤਾ ਖੰਡਨ

Friday, Dec 23, 2022 - 02:01 AM (IST)

ਇਸਲਾਮਾਬਾਦ (ਅਨਸ)-ਅਮਰੀਕਾ ਦੀ ਅਧਿਕਾਰਤ ਯਾਤਰਾ ’ਤੇ ਗਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੂੰ ਕੀ ਨਿਊਯਾਰਕ ’ਚ ਗ੍ਰਿਫ਼ਤਾਰ ਕਰ ਲਿਆ ਗਿਆ? ਸੋਸ਼ਲ ਮੀਡੀਆ ਰਿਪੋਰਟਾਂ ’ਚ ਇਹ ਦਾਅਵਾ ਕੀਤਾ ਗਿਆ ਪਰ ਇਨ੍ਹਾਂ ਰਿਪੋਰਟਾਂ ’ਚ ਗ੍ਰਿਫ਼ਤਾਰੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲ ਦੇ ਬੁਲਾਰੇ ਮੁਮਤਾਜ ਜੇਹਰਾ ਬਲੂਚ ਨੇ ਨਿਊਯਾਰਕ ’ਚ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਨੂੰ ਝੂਠੀਆਂ ਅਤੇ ਤੱਥਾਂ ਦੇ ਉਲਟ ਦੱਸਿਆ।

ਇਹ ਖ਼ਬਰ ਵੀ ਪੜ੍ਹੋ : ਕੋਵਿਡ ਦੇ ਮੱਦੇਨਜ਼ਰ ਹਰ ਸਾਵਧਾਨੀ ਵਰਤਾਂਗੇ ਪਰ ਨਹੀਂ ਰੁਕੇਗੀ ‘ਭਾਰਤ ਜੋੜੋ ਯਾਤਰਾ’ : ਖੁਰਸ਼ੀਦ

ਆਪਣੀ ਹਫ਼ਤਾਵਾਰੀ ਪ੍ਰੈੱਸ ਬ੍ਰੀਫਿੰਗ ’ਚ ਉਨ੍ਹਾਂ ਨੇ ਇਸ ਖ਼ਬਰ ਨੂੰ ਫਰਜ਼ੀ ਦੱਸਦੇ ਹੋਏ ਇਸ ਮਾਮਲੇ ’ਤੇ ਇਕ ਪੱਤਰਕਾਰ ਦੀ ਗੰਭੀਰਤਾ ’ਤੇ ਸਵਾਲ ਚੁੱਕਿਆ। ਵਿਦੇਸ਼ ਮੰਤਰਾਲਾ ਨੇ ਬਿਲਾਵਲ ਦੀ ਅਮਰੀਕਾ ਯਾਤਰਾ ਨੂੰ ‘ਵੱਧ ਤੋਂ ਵੱਧ ਉਤਪਾਦਕ’ ਅਤੇ ‘ਪਾਕਿਸਤਾਨ ਦੇ ਵਿਆਪਕ ਦੋ-ਪੱਖੀ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੀ ਦਿਸ਼ਾ ’ਚ ਇਕ ਹੋਰ ਮਹੱਤਵਪੂਰਨ ਕਦਮ’ ਦੱਸਿਆ। ਬਿਲਾਵਲ ਭੁੱਟੋ ਪਿਛਲੇ ਦਿਨੀਂ ਉਸ ਸਮੇਂ ਚਰਚਾ ’ਚ ਆਏ ਸਨ, ਜਦੋਂ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅਤਿਅੰਤ ਇਤਰਾਜ਼ਯੋਗ ਟਿੱਪਣੀ ਕੀਤੀ ਸੀ।

\ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ASI ਨੂੰ ਕੀਤਾ ਗ੍ਰਿਫ਼ਤਾਰ 


Manoj

Content Editor

Related News