ਬੰਗਲਾ ਦੇਸ਼ : ਸੱਤਾਧਾਰੀ ਅਵਾਮੀ ਲੀਗ ਨੇ ਸ਼ਹਾਬੁਦੀਨ ਚੁੱਪੂ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਕੀਤਾ ਨਾਮਜ਼ਦ

02/12/2023 6:07:41 PM

ਢਾਕਾ (ਵਾਰਤਾ): ਬੰਗਲਾਦੇਸ਼ ਦੀ ਸੱਤਾਧਾਰੀ ਅਵਾਮੀ ਲੀਗ ਨੇ ਐਤਵਾਰ ਨੂੰ ਸਾਬਕਾ ਨੌਕਰਸ਼ਾਹ (ਨਿਆਂਇਕ ਸ਼ਾਖਾ) ਅਤੇ ਸੁਤੰਤਰਤਾ ਸੈਨਾਨੀ ਮੁਹੰਮਦ ਸ਼ਹਾਬੂਦੀਨ ਚੁੱਪੂ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਬਣਾਇਆ ਹੈ। ਮੁਹੰਮਦ ਸ਼ਹਾਬੁਦੀਨ ਨੇ ਚੋਣ ਕਮਿਸ਼ਨ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ, ਜਿੱਥੇ ਉਹ ਪਾਰਟੀ ਦੇ ਜਨਰਲ ਸਕੱਤਰ ਅਤੇ ਮੰਤਰੀ ਓਬੈਦੁਲ ਕਾਦਰ ਦੀ ਅਗਵਾਈ ਵਿੱਚ ਅਵਾਮੀ ਲੀਗ ਦੇ ਵਫ਼ਦ ਦੇ ਨਾਲ ਸੀ। ਬਾਅਦ ਵਿੱਚ ਓਬੈਦੁਲ ਕਾਦਰ ਨੇ ਅਵਾਮੀ ਲੀਗ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਮੁਹੰਮਦ ਸ਼ਹਾਬੂਦੀਨ ਦੀ ਨਾਮਜ਼ਦਗੀ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਮਹਾਰਾਣੀ ਦੁਆਰਾ ਸਨਮਾਨਿਤ ਭਾਰਤੀ ਸ਼ਖ਼ਸ ਕਰ ਰਿਹੈ ਦੇਸ਼ ਨਿਕਾਲੇ ਦਾ ਸਾਹਮਣਾ, ਸਮਰਥਨ 'ਚ ਆਏ ਲੋਕ

ਇਸ ਅਹੁਦੇ ਲਈ ਨਾਮਜ਼ਦਗੀਆਂ ਐਤਵਾਰ ਸ਼ਾਮ 4 ਵਜੇ ਖ਼ਤਮ ਹੋ ਗਈਆਂ। ਚੋਣਾਂ 19 ਫਰਵਰੀ ਨੂੰ ਹੋਣੀਆਂ ਹੋਣੀ ਹਨ। ਮੁਹੰਮਦ ਸ਼ਹਾਬੂਦੀਨ ਬੰਗਲਾਦੇਸ਼ ਦੇ ਅਗਲੇ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਹੈ ਕਿਉਂਕਿ ਸੰਸਦ ਵਿੱਚ ਕਿਸੇ ਹੋਰ ਪਾਰਟੀ ਦੀ ਗਿਣਤੀ ਨਹੀਂ ਹੈ। 350 ਮੈਂਬਰੀ ਬੰਗਲਾਦੇਸ਼ ਨੈਸ਼ਨਲ ਪਾਰਲੀਮੈਂਟ (ਜਾਤੀ ਸੰਸਦ) ਵਿੱਚ ਅਵਾਮੀ ਲੀਗ ਦੇ 302 ਮੈਂਬਰ ਹਨ ਜਦੋਂ ਕਿ ਜਾਤੀਆ ਪਾਰਟੀ ਦੇ 26 ਮੈਂਬਰ ਹਨ। ਹੋਰ ਛੋਟੀਆਂ ਪਾਰਟੀਆਂ ਜਿਵੇਂ ਕਿ ਵਰਕਰਜ਼ ਪਾਰਟੀ ਦੇ ਚਾਰ ਸੰਸਦ ਮੈਂਬਰ ਹਨ, ਜਾਤੀ ਸਮਾਜਵਾਦੀ ਦਲ, ਬਿਕਲਪ ਧਾਰਾ ਬੰਗਲਾਦੇਸ਼ ਅਤੇ ਗੋਨੋਫੋਰਮ ਦੇ ਦੋ-ਦੋ ਸੰਸਦ ਮੈਂਬਰ ਹਨ।

ਪੜ੍ਹੋ ਇਹ ਅਹਿਮ ਖ਼ਬਰ- ਤੁਰਕੀ 'ਚ ਜ਼ਿੰਦਗੀ ਨੇ ਫਿਰ ਜਿੱਤੀ ਜੰਗ, 147 ਘੰਟਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲੀ 10 ਸਾਲਾ ਬੱਚੀ 

ਮੌਜੂਦਾ ਰਾਸ਼ਟਰਪਤੀ ਮੁਹੰਮਦ ਅਬਦੁਲ ਹਾਮਿਦ ਦਾ ਕਾਰਜਕਾਲ 23 ਅਪ੍ਰੈਲ ਨੂੰ ਖ਼ਤਮ ਹੋਣ ਵਾਲਾ ਹੈ। ਉਨ੍ਹਾਂ ਨੇ ਦੋ ਕਾਰਜਕਾਲ ਪੂਰੇ ਕੀਤੇ ਹਨ ਅਤੇ ਬੰਗਲਾਦੇਸ਼ ਦਾ ਸੰਵਿਧਾਨ ਕਿਸੇ ਵੀ ਵਿਅਕਤੀ ਨੂੰ ਦੋ ਤੋਂ ਵੱਧ ਕਾਰਜਕਾਲ ਲਈ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਨਹੀਂ ਦਿੰਦਾ ਹੈ। ਮੁਹੰਮਦ ਸ਼ਹਾਬੁਦੀਨ ਨੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ. ਸੀ. ਸੀ.) ਦੇ ਕਮਿਸ਼ਨਰ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਵੀ ਕੰਮ ਕੀਤਾ। 1949 ਵਿੱਚ ਪਬਨਾ ਵਿੱਚ ਜਨਮੇ ਮੁਹੰਮਦ ਸ਼ਹਾਬੂਦੀਨ ਨੇ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲਿਆ ਸੀ। ਉਹ ਅਵਾਮੀ ਲੀਗ ਦੀ ਸਲਾਹਕਾਰ ਕੌਂਸਲ ਦਾ ਮੈਂਬਰ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News