ਈਰਾਨ ਨੇ ਮਿਜ਼ਾਇਲ ਨਾਲ ਲੈਸ ਪਣਡੁੱਬੀ ਕੀਤੀ ਵਿਕਸਿਤ

02/17/2019 10:37:14 PM

ਤਹਿਰਾਨ— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਆਪਣੇ ਦੇਸ਼ 'ਚ ਬਣੀ ਆਪਣੀ ਪਹਿਲੀ ਭਾਰੀ ਪਣਡੁੱਬੀ ਵਿਕਸਿਤ ਕੀਤੀ ਹੈ। ਈਰਾਨ ਦੇ ਸਰਕਾਰੀ ਟੀਵੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 'ਦ ਸੰਡੇ' ਨੇ ਖਬਰ ਦਿੱਤੀ ਹੈ ਕਿ ਪਾਰਸੀ ਭਾਸ਼ਾ 'ਚ 'ਫਤਿਹ' ਨਾਂ ਦੀ ਇਹ ਪਣਡੁੱਬੀ ਕਰੂਜ਼ ਮਿਜ਼ਾਇਲ 'ਤੇ ਵੀ ਲਗਾਈ ਜਾ ਸਕਦੀ ਹੈ।

ਸਾਲ 1992 ਤੋਂ ਈਰਾਨ ਨੇ ਸਵਦੇਸ਼ੀ ਰੱਖਿਆ ਉਦਯੋਗ ਵਿਕਸਿਤ ਕੀਤਾ ਹੈ ਜੋ ਮੋਰਟਾਰ ਵਰਗੇ ਹਲਕੇ ਹਥਿਆਰਾਂ ਤੋਂ ਲੈ ਕੇ ਟੈਂਕਾਂ ਤੇ ਪਣਡੁੱਬੀਆਂ ਨੂੰ ਨਸ਼ਟ ਕਰਨ ਵਾਲੀ ਤਾਰਪੀਡੋ ਦਾ ਨਿਰਮਾਣ ਕਰਦਾ ਹੈ। ਫਤਿਹ 'ਤੇ ਸਤ੍ਹਾ 'ਤੇ ਮਾਰ ਤਕਨ ਵਾਲੀ ਅਜਿਹੀ ਮਿਜ਼ਾਇਲਾਂ ਲੱਗੀਆਂ ਹਨ ਜਿਨ੍ਹਾਂ ਦੀਆਂ ਮਾਰਕ ਸਮਰਥਾਵਾਂ ਕਰੀਬ 2000 ਕਿਲੋਮੀਟਰ ਹੈ ਮਤਲਬ ਇਹ ਇਸ ਖੇਤਰ 'ਚ ਇਜ਼ਰਾਇਲ ਤੇ ਅਮਰੀਕੀ ਫੌਜੀ ਅੱਡਿਆਂ ਤੱਕ ਪਹੁੰਚਣ 'ਚ ਸਮਰਥ ਹੈ।


Baljit Singh

Content Editor

Related News