ਮੈਕਸੀਕੋ ''ਚ ਪ੍ਰਾਰਥਨਾ ਦੌਰਾਨ ਡਿੱਗੀ ਚਰਚ ਦੀ ਛੱਤ, 9 ਲੋਕਾਂ ਦੀ ਮੌਤ

10/02/2023 11:03:59 AM

ਸਿਉਦਾਦ ਮਾਦੇਰੋ/ਮੈਕਸੀਕੋ (ਭਾਸ਼ਾ) : ਉੱਤਰੀ ਮੈਕਸੀਕੋ ਵਿੱਚ ਐਤਵਾਰ ਨੂੰ ਸਮੂਹਕ ਪ੍ਰਾਰਥਨਾ ਦੌਰਾਨ ਇੱਕ ਚਰਚ ਦੀ ਛੱਤ ਡਿੱਗ ਗਈ। ਇਸ ਘਟਨਾ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 50 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀ ਦੇਰ ਰਾਤ ਤੱਕ ਮਲਬੇ 'ਚ ਦੱਬੇ ਪੀੜਤਾਂ ਅਤੇ ਜ਼ਿੰਦਾਂ ਬਚੇ ਲੋਕਾਂ ਦੀ ਭਾਲ ਕਰਦੇ ਰਹੇ। ਅਧਿਕਾਰੀਆਂ ਮੁਤਾਬਕ ਚਰਚ ਦੀ ਛੱਤ ਡਿੱਗਣ ਨਾਲ ਕਰੀਬ 30 ਸ਼ਰਧਾਲੂਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ: ਨਾਈਟ ਕਲੱਬ 'ਚ ਵੇਖਦੇ ਹੀ ਵੇਖਦੇ ਮਚੇ ਅੱਗ ਦੇ ਭਾਂਬੜ, ਜ਼ਿੰਦਾ ਸੜੇ 13 ਲੋਕ

ਤਾਮਾਉਲਿਪਾਸ ਰਾਜ ਦੀ ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਚਰਚ ਵਿੱਚ ਲਗਭਗ 100 ਲੋਕ ਮੌਜੂਦ ਸਨ ਅਤੇ ਲਗਭਗ 30 ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਸੂਬੇ ਦੇ ਸੁਰੱਖਿਆ ਬੁਲਾਰੇ ਦੇ ਦਫ਼ਤਰ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਵਾਪਰੀ ਇਸ ਘਟਨਾ ਵਿੱਚ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਚਰਚ ਦੇ ਕਮਜ਼ੋਰ ਢਾਂਚੇ ਕਾਰਨ ਵਾਪਰਿਆ ਹੈ। 

ਇਹ ਵੀ ਪੜ੍ਹੋ: ਮੈਕਸੀਕੋ ਸਰਹੱਦ 'ਤੇ 27 ਲੋਕਾਂ ਲਿਜਾ ਰਿਹਾ ਟਰੱਕ ਪਲਟਿਆ, 10 ਪ੍ਰਵਾਸੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 


cherry

Content Editor

Related News