ਕੋਰੋਨਾ ਵਾਇਰਸ ਪੀੜਤਾਂ ਦੀ ਮਦਦ ਲਈ ਅੱਗੇ ਆਏ ਰੋਨਾਲਡੋ, ਆਪਣੇ ਹੋਟਲਾਂ ਨੂੰ ਬਦਲਿਆ ਹਸਪਤਾਲਾਂ 'ਚ

03/15/2020 3:55:23 PM

ਸਪੋਰਟਸ ਡੈਸਕ : ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਗਿਆ ਹੈ। ਹੁਣ ਇਸ ਖਤਰਨਾਕ ਵਾਇਰਸ ਨਾਲ ਲੜਨ ਲਈ ਮਹਾਨ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਵੀ ਅੱਗੇ ਆਏ ਹਨ। ਯੂਰਪ ਵਿਚ ਇਸ ਦਾ ਪ੍ਰਭਾਵ ਦਿਸਣ ਤੋਂ ਬਾਅਦ ਰੋਨਾਲਡੋ ਨੇ ਪੁਰਤਗਾਲ ਵਿਚ ਆਪਣੇ ਸਾਰੇ ਹੋਟਲਾਂ ਨੂੰ ਹਸਪਤਾਲਾਂ ਵਿਚ ਬਦਲਣ ਦਾ ਫੈਸਲਾ ਕੀਤਾ ਹੈ।

PunjabKesari

ਜਾਣਕਾਰੀ ਮੁਤਾਬਕ ਇਕ ਹਫਤੇ ਤਕ ਪੁਰਤਗਾਲ ਵਿਚ ਰੋਨਾਲਡੋ ਦੇ ਸਾਰੇ ਹੋਟਲ ਹਸਪਤਾਲਾਂ ਵਿਚ ਬਦਲ ਜਾਣਗੇ। ਹਸਪਤਾਲ ਦੇ ਨਿਰਮਾਣ ਅਤੇ ਸਟਾਫ ਦਾ ਖਰਚਾ ਰੋਨਾਲਡੋ ਚੁੱਕਣਗੇ। ਰਿਪੋਰਟਸ ਮੁਤਾਬਕ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਵਾਲੇ ਵਿਅਕਤੀ ਦਾ ਇਸ ਹਸਪਤਾਲ ਵਿਚ ਸਾਰਾ ਇਲਾਜ ਮੁਫਤ ਹੋਵੇਗਾ। ਜਿੱਥੇ ਤਕ ਪੀੜਤਾਂ ਦੀ ਦਵਾਈ ਦਾ ਖਰਚਾ ਵੀ ਰੋਨਾਲਡੋ ਵੱਲੋਂ ਹੀ ਚੁੱਕਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਰੋਨਾਲਡੋ ਪਹਿਲਾਂ ਵੀ ਲੋਕਾਂ ਦੀ ਸਹਾਇਤਾ ਲਈ ਮਦਦ ਕਰਦੇ ਰਹਿੰਦੇ ਹਨ। ਇਸ ਵਾਰ ਵੀ ਰੋਨਾਲਡੋ ਨੇ ਪੂਰੀ ਦੁਨੀਆ ਵਿਚ ਫੈਲੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਇਲਾਜ ਲਈ ਅੱਗੇ ਆਏ ਹਨ।


Related News