ਰੋਮਾਨੀਆ ਦੇ ਹਸਪਤਾਲ ''ਚ ਸੁਪਰਬਰਗ ਤੋਂ ਪ੍ਰਭਾਵਿਤ ਹੋਏ 39 ਬੱਚੇ
Monday, Dec 10, 2018 - 11:49 PM (IST)
ਬੁਖਾਰੇਟ— ਰੋਮਾਨੀਆ ਦੇ ਇਕ ਮੈਟਰਨੀਟੀ ਹਸਪਤਾਲ 'ਚ ਦਵਾਈਆਂ ਤੋਂ ਬੇਅਸਰ ਇਕ ਸੁਪਰਬਰਗ (ਬੈਕਟੀਰੀਆ) ਤੋਂ ਪੀੜਤ ਬੱਚਿਆਂ ਦੀ ਗਿਣਤੀ ਵਧ ਕੇ 39 ਹੋ ਗਈ ਹੈ। ਗਿਯੁਲੇਸਟੀ ਹਸਪਤਾਲ ਦੀ ਬੁਲਾਰਾ ਰਾਲੁਕਾ ਅਲੈਂਕਜ਼ੈਂਡਰ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰੀਖਣ ਨਾਲ ਇਸ ਅੰਕੜੇ ਦੀ ਪੁਸ਼ਟੀ ਹੋਈ ਹੈ। ਇਹ ਹਸਪਤਾਲ ਇਸ ਬੀਮਾਰੀ ਦੇ ਫੈਲਣ ਕਾਰਨ 30 ਨਵੰਬਰ ਨੂੰ ਬੰਦ ਕਰ ਦਿੱਤਾ ਗਿਆ ਸੀ।
ਇਹ ਅੰਕੜਾ ਪਿਛਲੇ ਮਹੀਨੇ ਐਂਟੀਬਾਇਓਟਿਕ ਰੋਧਕ ਸਟੈਫਾਇਲੋਕੋਕਸ ਆਰਿਜ ਤੋਂ ਪੀੜਤ ਬੱਚਿਆਂ ਤੋਂ ਤਿੰਨ ਗੁਣਾ ਹੈ। ਸਿਹਤ ਮੰਤਰੀ ਸੋਰੀਨਾ ਪਿੰਟੀਆ ਨੇ ਕਿਹਾ ਕਿ ਇਸ ਹਸਪਤਾਲ ਨੂੰ ਬੰਦ ਰਹਿਣ ਦਿੱਤਾ ਜਾਵੇ ਜਾਂ ਨਹੀਂ, ਇਸ ਬਾਰੇ ਉਹ ਇਸ ਹਫਤੇ ਤੈਅ ਕਰਨਗੀ। ਬੱਚਿਆਂ ਨੂੰ ਬੁਖਾਰੇਟ ਦੇ ਤਿੰਨ ਬੱਚਿਆਂ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਇਹ ਜਿਵਾਣੂ ਜ਼ਿਆਦਾਤਰ ਚਮੜੀ ਜਾਂ ਨੱਕ 'ਚ ਰਹਿੰਦੇ ਹਨ ਤੇ ਕੋਈ ਲੱਛਣ ਪੈਦਾ ਨਹੀਂ ਕਰਦੇ ਹਨ ਪਰ ਖੂਨ 'ਚ ਪਹੁੰਚ ਜਾਣ 'ਤੇ ਇਹ ਖਰਨਾਕ ਹੋ ਸਕਦੇ ਹਨ ਕਿਉਂਕਿ ਇਹ ਦਿਲ ਦੇ ਦਰਵਾਜੇ ਨੂੰ ਖਤਮ ਕਰ ਦਿੰਦੇ ਹਨ ਜਾਂ ਹੋਰ ਨੁਕਸਾਨ ਪਹੁੰਚਾਉਂਦੇ ਹਨ।
