ਰੋਮਾਨੀਆ ਦੇ ਰਾਸ਼ਟਰਪਤੀ ਨੇ ਨਵੀਂ ਗਠਜੋੜ ਸਰਕਾਰ ਨੂੰ ਸਹੁੰ ਚੁਕਾਈ
Friday, Nov 26, 2021 - 01:00 AM (IST)
ਬੁਖਾਰੇਸਟ - ਰੋਮਾਨੀਆ ਦੇ ਰਾਸ਼ਟਰਪਤੀ ਕਲਾਸ ਆਯੋਹਾਨਿਸ ਨੇ ਵੀਰਵਾਰ ਨੂੰ ਸਾਬਕਾ ਫੌਜੀ ਜਨਰਲ ਦੀ ਅਗਵਾਈ ਵਾਲੀ ਨਵੀਂ ਗਠਜੋੜ ਸਰਕਾਰ ਦੀ ਸਹੁੰ ਚੁਕਾਈ ਅਤੇ ਕਈ ਮਹੀਨੇ ਚਲੇ ਰਾਜਨੀਤਕ ਸੰਕਟ ਦੇ ਅੰਤ ਦੀ ਘੋਸ਼ਣਾ ਕੀਤੀ। ਸੰਸਦ ਵਿੱਚ ਨਵੀਂ ਸਰਕਾਰ ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਨੈਸ਼ਨਲ ਲਿਬਰਲ ਪਾਰਟੀ ਅਤੇ ਸੋਸ਼ਲ ਡੈਮੋਕਰੇਟ ਪਾਰਟੀ ਵਿਚਾਲੇ ਗੱਠਜੋੜ ਵਾਲੀ ਸਰਕਾਰ ਬਣੀ। ਨਿਕੋਲੀ ਸਿਉਕਾ ਨਵੇਂ ਪ੍ਰਧਾਨ ਮੰਤਰੀ ਬਣੇ ਹਨ ਜੋ ਪਹਿਲਾਂ ਰੱਖਿਆ ਮੰਤਰੀ ਰਹਿ ਚੁੱਕੇ ਹਨ। ਉਹ ਤਿੰਨ ਦਲਾਂ ਦੇ ਗੱਠਜੋੜ ਵਾਲੀ ਸਰਕਾਰ ਚਲਾਓਗੇ ਜਿਸ ਵਿੱਚ ਸੋਸ਼ਲ ਡੈਮੋਕਰੇਟ, ਲਿਬਰਲ ਅਤੇ ਇੱਕ ਛੋਟੀ ਪਾਰਟੀ ਯੂ.ਡੀ.ਐੱਮ.ਆਰ. ਸ਼ਾਮਲ ਹੈ। ਸਹੁੰ ਚੁੱਕ ਸਮਾਗਮ ਵਿੱਚ ਆਯੋਹਾਨਿਸ ਨੇ ਕਿਹਾ ਕਿ ਰਾਜਨੀਤਕ ਸੰਕਟ ਖ਼ਤਮ ਹੋ ਗਿਆ ਹੈ ਪਰ ਦੇਸ਼ ਵਿੱਚ ਹੋਰ ਸਮੱਸਿਆਵਾਂ ਬਰਕਰਾਰ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।