ਰੋਮਾਨੀਆ : ਹਸਪਤਾਲ ''ਚ ਮਰੀਜ਼ ਨੇ ਕੀਤਾ ਹਮਲਾ, 4 ਦੀ ਮੌਤ 9 ਜ਼ਖਮੀ
Sunday, Aug 18, 2019 - 06:41 PM (IST)

ਬੁਖਾਰੇਸਟ (ਏਜੰਸੀ)- ਰੋਮਾਨੀਆ ਦੇ ਇਕ ਹਸਪਤਾਲ ਵਿਚ ਹਮਲਾ ਹੋਣ ਦੀ ਸੂਚਨਾ ਮਿਲੀ ਹੈ। ਹਮਲੇ ਵਿਚ ਚਾਰ ਲੋਕਾਂ ਦੀ ਮੌਤ ਜਦੋਂ ਕਿ 9 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਸ ਮੁਤਾਬਕ ਹਸਪਤਾਲ ਵਿਚ ਹਮਲਾ ਮਰੀਜ਼ ਵਲੋਂ ਕੀਤਾ ਗਿਆ ਹੈ। ਰਿਪੋਰਟਸ ਵਿਚ ਦੱਸਿਆ ਗਿਆ ਹੈ ਕਿ 38 ਸਾਲਾ ਇਕ ਵਿਅਕਤੀ ਜਿਸ ਨੇ ਰਾਜਧਾਨੀ ਬੁਖਾਰੇਸਟ ਦੇ ਉੱਤਰ-ਪੂਰਬ ਵਿਚ ਸਪੋਕਾ ਵਿਚ ਹਸਪਤਾਲ ਵਿਚ ਦਾਖਲ ਹੋਇਆ ਸੀ। ਹਸਪਤਾਲ ਦੇ ਟ੍ਰੀਟਮੈਂਟ ਰੂਪ ਵਿਚ ਉਹ ਦਾਖਲ ਹੋਇਆ ਅਤੇ ਹੋਰ ਰੋਗੀਆਂ 'ਤੇ ਟਰਾਂਸਫਿਊਸਨ ਸਟੈਂਡ ਦੇ ਨਾਲ ਹਮਲਾ ਕਰ ਦਿੱਤਾ।
ਤਿੰਨ ਮਰੀਜ਼ਾਂ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਜਿਸ ਦੇ ਚੱਲਦੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ, ਉਥੇ ਹੀ ਇਕ ਮਰੀਜ਼ ਦੀ ਬਾਅਦ ਵਿਚ ਮੌਤ ਹੋ ਗਈ। ਇਸ ਹਮਲੇ ਵਿਚ ਕੁਲ ਚਾਰ ਮਰੀਜ਼ਾਂ ਦੀ ਮੌਤ ਹੋਈ ਹੈ। ਰਿਪੋਰਟਸ ਮੁਤਾਬਕ ਹਮਲੇ ਵਿਚ 9 ਲੋਕ ਜ਼ਖਮੀ ਹੋਏ ਹਨ ਅਤੇ ਦੋ ਮਰੀਜ਼ਾਂ ਨੂੰ ਕੋਮਾ ਵਿਚ ਦਾਖਲ ਕੀਤਾ ਗਿਆ ਹੈ। ਇਕ ਟੀਵੀ ਨਿਊਜ਼ ਚੈਨਲ ਨੂੰ ਦੱਸਦੇ ਹੋਏ ਹਸਪਤਾਲ ਦੀ ਡਾਇਰੈਕਟਰ ਵਿਓਰਿਕਾ ਮਿਹਲਸਕੁ ਨੇ ਕਿਹਾ ਕਿ ਸਭ ਕੁਝ ਇਕ ਮਿੰਟ ਅੰਦਰ ਹੀ ਹੋ ਗਿਆ। ਹਮਲਾ ਕਰਨ ਵਾਲੇ ਮਰੀਜ਼ ਨੂੰ ਆਮ ਨਿਗਰਾਨੀ ਦੇ ਪੱਧਰ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਲੱਛਣਾਂ ਨੇ ਇਹ ਸੰਕੇਤ ਨਹੀਂ ਦਿੱਤੇ ਸਨ ਕਿ ਇਕ ਵੱਡੀ ਤ੍ਰਾਸਦੀ ਆਉਣ ਵਾਲੀ ਹੈ।