ਮਿਆਂਮਾਰ ਕਤਲੇਆਮ ਸਬੰਧੀ ਰੋਹਿੰਗਿਆਵਾਂ ਨੇ ਫੇਸਬੁੱਕ ’ਤੇ ਠੋਕਿਆ ਮੁਕੱਦਮਾ

Wednesday, Dec 08, 2021 - 11:19 AM (IST)

ਮਿਆਂਮਾਰ ਕਤਲੇਆਮ ਸਬੰਧੀ ਰੋਹਿੰਗਿਆਵਾਂ ਨੇ ਫੇਸਬੁੱਕ ’ਤੇ ਠੋਕਿਆ ਮੁਕੱਦਮਾ

ਨਿਊਯਾਰਕ (ਇੰਟ.)- ਰੋਹਿੰਗਿਆਵਾਂ ਦੇ ਸੰਗਠਨਾਂ ਨੇ ਅਮਰੀਕਾ ਅਤੇ ਬ੍ਰਿਟੇਨ ਵਿਚ ਫੇਸਬੁੱਕ ’ਤੇ ਮੁਕੱਦਮਾ ਕੀਤਾ ਹੈ। ਇਸ ਵਿਚ ਫੇਸਬੁੱਕ ਨੂੰ ਮਿਆਂਮਾਰ ਵਿਚ ਰੋਹਿੰਗਿਆਵਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਸੰਗਠਨਾਂ ਨੇ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਫੇਸਬੁੱਕ ਦੀ ਲਾਪਰਵਾਹੀ ਕਾਰਨ ਹੀ ਰੋਹਿੰਗਿਆਵਾਂ ਦਾ ਕਤਲੇਆਮ ਮੁਮਕਿਨ ਹੋਇਆ, ਕਿਉਂਕਿ ਸੋਸ਼ਲ ਮੀਡੀਆ ਨੈੱਟਵਰਕ ਦੀ ਐਲਗੋਰਿਦਮ ਨੇ ਘਟਨਾਵਾਂ ਦੌਰਾਨ ਨਫਰਤੀ ਭਾਸ਼ਣਾਂ (ਹੇਟ ਸਪੀਚ) ਨੂੰ ਬਹੁਤ ਵਧਾ-ਚੜ੍ਹਾਕੇ ਪੇਸ਼ ਕੀਤਾ।

ਦਾਇਰ ਪਟੀਸ਼ਨ ਵਿਚ ਸੰਗਠਨਾਂ ਨੇ ਫੇਸਬੁੱਕ ’ਤੇ ਦੋਨੋਂ ਦੇਸ਼ਾਂ ਵਿਚ 150 ਅਰਬ ਡਾਲਰ ਭਾਵ ਲਗਭਗ 1 ਲੱਖ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਮੁਆਵਜ਼ੇ ਦੀ ਮੰਗ ਦੇ ਨਾਲ ਕੇਸ ਦਰਦਜ ਕਰਵਾਇਆ ਹੈ। ਅਮਰੀਕਾ ਦੇ ਸਾਨ ਫਰਾਂਸਿਸਕੋ ਵਿਚ ਦਰਜ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਕਿ ਫੇਸਬੁੱਕ ਦੱਖਣੀ ਏਸ਼ੀਆ ਦੇ ਇਕ ਛੋਟੇ ਜਿਹੇ ਦੇਸ਼ ਦੇ ਬਾਜ਼ਾਰ ਵਿਚ ਬਿਹਤਰ ਤਰੀਕੇ ਨਾਲ ਪਕੜ ਬਣਾਉਣ ਲਈ ਜਾਣਬੁੱਝਕੇ ਰੋਹਿੰਗਿਆਵਾਂ ਦੀ ਜਾਨ ਦਾ ਸੌਦਾ ਕਰਨ ਲਈ ਤਿਆਰ ਸੀ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ’ਚ ਕਿਤੇ ਵੀ ਹਮਲਾ ਕਰ ਸਕਦਾ ਹੈ ਚੀਨ!

ਬ੍ਰਿਟੇਨ ਵਿਚ ਵਕੀਲਾਂ ਵਲੋਂ ਫੇਸਬੁੱਕ ਨੂੰ ਜੋ ਚਿੱਠੀ ਭੇਜੀ ਗਈ ਹੈ ਉਸ ਵਿਚ ਕਿਹਾ ਗਿਆ ਹੈ ਕਿ ਰੋਹਿੰਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਆਂਮਾਰ ਦੇ ਨਾਗਰਿਕ ਕੱਟੜਪੰਥੀ ਅਤੇ ਸੱਤਾਪੱਖ ਦੇ ਫੇਸਬੁੱਕ ਵਲੋਂ ਚਲਾਈ ਮੁਹਿੰਮ ਕਾਰਨ ਗੰਭੀਰ ਹਿੰਸਾ, ਹੱਤਿਆ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰਨਾ ਪਿਆ ਹੈ। ਬ੍ਰਿਟੇਨ ਦੇ ਵਕੀਲ ਜਲਦੀ ਹੀ ਇਸ ਮਾਮਲੇ ਵਿਚ ਹਾਈਕੋਰਟ ਵਿਚ ਕੇਸ ਦਾਖਲ ਕਰਨ ਵਾਲੇ ਹਨ ਅਤੇ ਉਹ ਬੰਗਲਾਦੇਸ਼ ਦੇ ਰਿਫਿਊਜੀ ਕੈਂਪਾਂ ਵਿਚ ਰਹਿ ਰਹੇ ਰੋਹਿੰਗਿਆਵਾਂ ਦਾ ਪੱਖ ਰੱਖਣਗੇ।


author

Vandana

Content Editor

Related News