ਮਿਆਂਮਾਰ ''ਚ ਰੋਹਿੰਗਿਆ ਬਾਗੀਆਂ ਦੀ ਜੰਗਬੰਦੀ ਹੋਈ ਖਤਮ

10/10/2017 11:32:53 AM

ਯਾਂਗੂਨ (ਵਾਰਤਾ)— ਮਿਆਂਮਾਰ ਦੀ ਸਰਕਾਰ ਨੇ ਕਿਹਾ ਕਿ ਰੋਹਿੰਗਿਆ ਬਾਗੀਆਂ ਦੀ ਜੰਗਬੰਦੀ ਸੰਘਰਸ਼ ਖਤਮ ਹੋ ਗਿਆ ਹੈ ਪਰ ਕਿਸੇ ਵੀ ਇਲਾਕੇ ਤੋਂ ਹਮਲੇ ਦੀ ਕੋਈ ਰਿਪੋਰਟ ਨਹੀਂ ਹੈ। ਅਰਾਕਨ ਰੋਹਿੰਗਿਆ ਸਾਲਵੇਸ਼ਨ ਆਰਮੀ ਵਲੋਂ 10 ਸਤੰਬਰ ਨੂੰ ਇਕ ਮਹੀਨੇ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਅੱਜ ਭਾਵ ਮੰਗਲਵਾਰ ਨੂੰ ਖਤਮ ਹੋ ਗਿਆ ਹੈ। ਮਿਆਂਮਾਰ ਦੀ ਸਰਕਾਰ ਇਨ੍ਹਾਂ ਬਾਗੀਆਂ ਨੂੰ ਅੱਤਵਾਦੀ ਮੰਨਦੀ ਹੈ। 
ਜ਼ਿਕਰਯੋਗ ਹੈ ਕਿ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਰੋਹਿੰਗਿਆ ਵਿਰੁੱਧ ਫੌਜ ਵਲੋਂ ਜਾਰੀ ਮੁਹਿੰਮ ਵਿਚ ਬੀਤੇ 25 ਅਗਸਤ ਤੋਂ ਬਾਅਦ ਹੁਣ ਤੱਕ 5 ਲੱਖ 20 ਹਜ਼ਾਰ ਰੋਹਿੰਗਿਆ ਮੁਸਲਮਾਨ ਰੋਹਿੰਗਿਆ ਛੱਡ ਚੁੱਕੇ ਹਨ। ਇਸ ਹਿੰਸਾ ਦੀ ਕਈ ਦੇਸ਼ਾਂ ਨੇ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਇਸ ਨੂੰ 'ਜਾਤੀ ਕਤਲੇਆਮ' ਕਰਾਰ ਦਿੱਤਾ ਹੈ।
ਮਿਆਂਮਾਰ ਨੇ ਹਾਲਾਂਕਿ ਜਾਤੀ ਕਤਲੇਆਮ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਨੇ ਅਰਾਕਨ ਰੋਹਿੰਗਿਆ ਆਰਮੀ ਵਲੋਂ ਜੰਗਬੰਦੀ ਨੂੰ ਨਾ-ਮਨਜ਼ੂਰ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਨਾਲ ਸੌਦਾ ਨਹੀਂ ਕੀਤਾ ਜਾ ਸਕਦਾ। ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਜਾਣਕਾਰੀ ਹੈ ਕਿ ਅਰਾਕਨ ਰੋਹਿੰਗਿਆ ਸਾਲਵੇਸ਼ਨ ਆਰਮੀ ਵਲੋਂ ਹਮਲੇ ਕੀਤੇ ਜਾ ਸਕਦੇ ਹਨ ਪਰ ਹੁਣ ਤੱਕ ਹਮਲੇ ਦੀ ਕੋਈ ਰਿਪੋਰਟ ਨਹੀਂ ਹੈ।


Related News