ਬੰਗਲਾਦੇਸ਼ ''ਚ ਰੋਹਿੰਗਿਆ ਦੀ ਗਿਣਤੀ ਵਧ ਕੇ 4,80,000 ਹੋਈ : ਏਜੰਸੀਆਂ

09/26/2017 7:41:47 PM

ਯਾਂਗੂਨ— ਮਿਆਂਮਾਰ ਤੋਂ ਬੰਗਲਾਦੇਸ਼ ਆਉਣ ਵਾਲੇ ਰੋਹਿੰਗਿਆ ਸ਼ਰਣਾਰਥੀਆਂ ਦੀ ਗਿਣਤੀ 'ਚ 25 ਅਗਸਤ ਤੋਂ ਬਹੁਤ ਵਾਧਾ ਹੋਇਆ ਹੈ ਤੇ ਬੰਗਲਾਦੇਸ਼ 'ਚ ਰੋਹਿੰਗਿਆ ਦੀ ਗਿਣਤੀ ਵਧ ਕੇ 4 ਲੱਖ 80 ਹਜ਼ਾਰ ਹੋ ਗਈ ਹੈ। ਅੰਤਰਰਾਸ਼ਟਰੀ ਰਾਹਤ ਏਜੰਸੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। 
ਰਾਹਤ ਏਜੰਸੀਆਂ ਮੁਤਾਬਕ ਇਸ ਗਿਣਤੀ 'ਚ ਵਾਧਾ ਇਸ ਕਾਰਨ ਹੋਇਆ ਹੈ ਕਿਉਂਕਿ 35 ਹਜ਼ਾਰ ਸ਼ਰਣਾਰਥੀਆਂ ਦੇ ਨਾਂ ਪਹਿਲੀ ਸੂਚੀ 'ਚ ਸ਼ਾਮਲ ਨਹੀਂ ਕੀਤੇ ਗਏ ਸਨ। ਰਾਹਤ ਏਜੰਸੀਆਂ ਦੀ ਅੰਤਰ ਖੇਤਰੀ ਤਾਲਮੇਲ ਕਮੇਟੀ ਨੇ ਦੱਸਿਆ ਕਿ ਪਿਛਲੀ ਵਾਰ ਜੋ ਸੂਚੀ ਜਾਰੀ ਕੀਤੀ ਗਈ ਸੀ ਉਸ 'ਚ ਦੋ ਕੈਂਪਾਂ 'ਚ ਰਹਿ ਰਹੇ 35 ਹਜ਼ਾਰ ਸ਼ਰਣਾਰਥੀਆਂ ਦੇ ਨਾਂ ਸ਼ਾਮਲ ਨਹੀਂ ਸਨ।


Related News