ਮਿਆਂਮਾਰ ''ਚ ਐਮਰਜੈਂਸੀ ਲਗਾਏ ਜਾਣ ਦੀ ਰੋਹਿੰਗਿਆ ਭਾਈਚਾਰੇ ਨੇ ਕੀਤੀ ਨਿੰਦਾ
Monday, Feb 01, 2021 - 02:35 PM (IST)
ਮਿਆਂਮਾਰ- ਰੋਹਿੰਗਿਆ ਭਾਈਚਾਰੇ ਨੇ ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਅਤੇ ਰਾਸ਼ਟਰਪਤੀ ਵਿਨ ਮਿੰਟ ਨੂੰ ਹਿਰਾਸਤ ਵਿਚ ਲੈਣ ਅਤੇ ਦੇਸ਼ ਵਿਚ ਐਮਰਜੈਂਸੀ ਲਾਗੂ ਕੀਤੇ ਜਾਣ ਦੀਆਂ ਤਿੱਖੀ ਨਿੰਦਾ ਕੀਤੀ ਹੈ।
ਰੋਹਿੰਗੀਆ ਭਾਈਚਾਰੇ ਦੇ ਨੇਤਾ ਦਿਲ ਮੁਹੰਮਦ ਨੇ ਮੀਡੀਆ ਨੂੰ ਕਿਹਾ ਕਿ ਰੋਹਿੰਗੀਆ ਭਾਈਚਾਰਾ ਲੋਕਤੰਤਰ ਦੇ ਕਤਲ ਦੀ ਇਸ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਾ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦੇਸ਼ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਿਆਂਮਾਰ ਦੇ ਕਾਰਜਕਾਰੀ ਰਾਸ਼ਟਰਪਤੀ ਦੇ ਰੂਪ ਵਿਚ ਕੌਣ ਆਪਣੀਆਂ ਸੇਵਾਵਾਂ ਦੇਣਗੀਆਂ।
ਇਕ ਦਹਾਕਾ ਪਹਿਲਾਂ ਤੱਕ ਮਿਆਂਮਾਰ ਵਿਚ ਫ਼ੌਜੀ ਸ਼ਾਸਨ ਸੀ ਅਤੇ ਇਹ ਫ਼ੌਜੀ ਸ਼ਾਸਨ ਲਗਭਗ 50 ਸਾਲ ਤੱਕ ਜਾਰੀ ਰਿਹਾ। ਇਸ ਲਈ ਮਿਆਂਮਾਰ ਦਾ ਲੋਕਤੰਤਰ ਅਜੇ ਵੀ ਜੜ੍ਹਾਂ ਨਹੀਂ ਬਣਾ ਸਕਿਆ। ਪਿਛਲੇ ਸਾਲ ਨਵੰਬਰ ਵਿਚ ਹੋਈਆਂ ਸੰਸਦੀ ਚੋਣਾਂ ਵਿਚ ਸੱਤਾਧਾਰੀ ਐੱਨ. ਐੱਲ. ਡੀ. 'ਤੇ ਚੋਣਾਂ ਦੌਰਾਨ ਧੋਖਾਧੜੀ ਦੇ ਦੋਸ਼ ਲੱਗੇ ਸਨ। ਇਨ੍ਹਾਂ ਚੋਣਾਂ ਵਿਚ ਐੱਨ. ਐੱਲ. ਡੀ. ਦੀ ਵੱਡੀ ਜਿੱਤ ਹੋਈ ਸੀ ਪਰ ਉਸ ਦੀ ਜਿੱਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ।
ਮਿਆਂਮਾਰ ਦੀ ਨਵੀਂ ਚੁਣੀ ਸੰਸਦ ਦੀ ਪਹਿਲੀ ਬੈਠਕ ਅੱਜ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਫ਼ੌਜ ਦੇ ਵੱਡੇ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਭਾਰਤ ਲਈ ਇਹ ਇਸ ਲਈ ਅਹਿਮ ਖ਼ਬਰ ਹੈ ਕਿਉਂਕਿ ਮਿਆਂਮਾਰ ਨਾ ਸਿਰਫ ਗੁਆਂਢੀ ਦੇਸ਼ ਹੈ ਬਲਕਿ ਸੁਰੱਖਿਆ ਤੇ ਕੂਟਨੀਤੀ ਦੇ ਲਿਹਾਜ ਨਾਲ ਵੀ ਇਹ ਭਾਰਤੀ ਵਿਦੇਸ਼ ਨੀਤੀ ਵਿਚ ਮਹੱਤਵਪੂਰਣ ਸਥਾਨ ਰੱਖਦਾ ਰਿਹਾ ਹੈ।
ਪਾਰਟੀ ਦੇ ਬੁਲਾਰੇ ਮੁਤਾਬਕ ਸੋਮਵਾਰ ਦੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿਚ ਰਾਜਧਾਨੀ ਦੀਆਂ ਫ਼ੋਨ ਲਾਈਨਾਂ ਵੀ ਕੰਮ ਨਹੀਂ ਕਰ ਰਹੀਆਂ ਸਨ। ਇਸ ਦੇ ਇਲਾਵਾ ਸਰਕਾਰੀ ਟੀ.ਵੀ ਅਤੇ ਰੇਡੀਓ ਵੀ ਤਕਨੀਕੀ ਖ਼ਰਾਬੀ ਕਾਰਨ ਪ੍ਰਸਾਰਣ ਨਹੀਂ ਕਰ ਰਹੇ।