ਸਟੇਡੀਅਮ ''ਚ ਦਿਸਿਆ ਸ਼ਾਨਦਾਰ ਨਜ਼ਾਰਾ, ਡਾਂਸ ਕਰਦੇ ਨਜ਼ਰ ਆਏ ਰੋਬੋਟ (ਵੀਡੀਓ)

07/13/2020 12:22:35 AM

ਗੈਜੇਟ ਡੈਸਕ—ਕੋਰੋਨਾ ਵਾਇਰਸ ਲਾਕਡਾਊਨ ਤੋਂ ਬਾਅਦ ਭਲੇ ਹੀ ਹਾਲਾਤ ਬਿਹਤਰ ਹੋਏ ਹਨ ਅਤੇ ਕੁਝ ਦੇਸ਼ਾਂ 'ਚ ਪ੍ਰੋਫੈਸ਼ਨਲ ਸਪੋਰਟਸ ਲੀਗ ਵੀ ਸ਼ੁਰੂ ਹੋ ਗਏ ਹਨ ਪਰ ਸਟੇਡੀਅਮ ਤੋਂ ਫੈਨ ਗੁੰਮ ਹਨ। ਅਜਿਹੇ 'ਚ ਜਾਪਾਨ ਨਵੇਂ ਸਾਲਿਊਸ਼ਨ ਨਾਲ ਆਇਆ ਹੈ ਅਤੇ ਇਥੇ ਇਕ ਸ਼ਾਨਦਾਰ ਨਜ਼ਾਰਾ ਗੇਮ ਦੌਰਾਨ ਸਟੇਡੀਅਮ 'ਚ ਦੇਖਣ ਨੂੰ ਮਿਲਿਆ ਹੈ। ਇਥੇ ਗੇਮ ਖੇਡਣ ਵਾਲੀ ਟੀਮਜ਼ ਨੂੰ ਚੀਅਰ ਅਪ ਕਰਨ ਲਈ ਕਈ ਸਾਰੇ ਰੋਬੋਟਸ ਸਟੇਡੀਅਮ ਪਹੁੰਚੇ ਹਨ।

PunjabKesari

ਜਾਪਾਨ ਦੀ ਬਾਸਕੇਟਬਾਲ ਟੀਮ Fukuoka SoftBank Hawks ਵੱਲੋਂ ਹਾਲ ਹੀ 'ਚ Rakuten Eagles ਨਾਲ ਇਕ ਪ੍ਰੋਫੈਸ਼ਨਲ ਗੇਮ ਖੇਡੀ ਗਈ। ਇਸ ਗੇਮ ਦੌਰਾਨ Softbank ਕੰਪਨੀ ਵੱਲੋਂ 20 ਤੋਂ ਜ਼ਿਆਦਾ ਰੋਬੋਟਸ ਸਟੇਡੀਅਮ ਭੇਜੇ ਗਏ। ਇਨ੍ਹਾਂ ਰੋਬੋਟਸ ਨੇ ਕੋਰੀਊਗ੍ਰਾਫਡ ਸਟਾਈਲ 'ਚ ਟੀਮ ਦੇ ਫਲਾਈਟ ਸਾਂਗ 'ਤੇ ਡਾਂਸ ਕੀਤਾ।

ਸਟੇਡੀਅਮ ਆਏ ਰੋਬੋਟਸ 'ਚ ਸਾਫਟਬੈਂਕ ਦੇ ਹਿਊਮਨਾਇਡ Pepper ਰੋਬੋਟ ਤੋਂ ਇਲਾਵਾ Boston Dynamics ਦੇ ਡਾਗ ਰੋਬੋਟਸ Spot ਵੀ ਦੇਖਣ ਨੂੰ ਮਿਲੇ। ਚਾਰ ਪੈਰਾਂ ਵਾਲੇ ਡਾਗ ਰੋਬੋਟਸ ਨੇ ਆਪਣੀ ਫੈਵਰਿਟ ਟੀਮ ਦੀ ਕੈਪ ਪਾਈ ਹੋਈ ਹੈ ਅਤੇ ਫਲੈਗ ਵੀ ਲੈ ਰੱਖਿਆ ਸੀ। ਰੋਬੋਟਸ ਬਿਲਕੁੱਲ ਉਸ ਅੰਦਾਜ਼ 'ਚ ਡਾਂਸ ਕਰਦੇ ਨਜ਼ਰ ਆਏ ਜਿਵੇਂ ਆਮ ਸਮੇਂ 'ਚ ਟੀਮ ਦੇ ਫੈਨਸ ਗੇਮ ਤੋਂ ਪਹਿਲਾਂ ਕਰਦੇ ਦਿਖਦੇ ਹਨ।

PunjabKesari

ਕਰੀਬ 40,000 ਦਰਸ਼ਕਾਂ ਦੀ ਸਮਰਥਾ ਵਾਲੇ ਸਟੇਡੀਅਮ 'ਚ ਰੋਬੋਟਸ ਨੇ ਦਿਖਾਇਆ ਕਿ ਸਮੇਂ ਦੇ ਨਾਲ ਇੰਜੀਨੀਅਰਿੰਗ 'ਚ ਉਨ੍ਹਾਂ ਨੂੰ ਕਿੰਨਾ ਬਿਹਤਰ ਬਣਾਇਆ ਹੈ। ਇੰਜੀਨੀਅਰਸ ਵੱਲੋਂ ਵੱਖ-ਵੱਖ ਫੰਕਸ਼ੰਸ ਵਾਲੇ ਰੋਬੋਟਸ ਨੂੰ ਡਿਜ਼ਾਈਨ ਕੀਤਾ ਜਾ ਰਿਹਾ ਹੈ ਅਤੇ ਕਈ ਅਜਿਹੇ ਰੋਬੋਟਸ ਵੀ ਤਿਆਰ ਕੀਤੇ ਗਏ ਹਨ ਜਿਨ੍ਹਾਂ ਦੀ ਪ੍ਰੋਗ੍ਰਾਮਿੰਗ 'ਚ ਬਦਲਾਅ ਕਰ ਉਨ੍ਹਾਂ ਤੋਂ ਤਰ੍ਹਾਂ-ਤਰ੍ਹਾਂ ਦੇ ਕੰਮ ਕਰਵਾਏ ਜਾ ਸਕਦੇ ਹਨ। ਕੁਝ ਰੋਬੋਟਸ ਕੋਰੋਨਾ ਦੇ ਮੁਸ਼ਕਲ ਸਮੇਂ 'ਚ ਡਾਕਟਰਾਂ ਦੀ ਮਦਦ ਵੀ ਕਰ ਰਹੇ ਹਨ।

PunjabKesari


Karan Kumar

Content Editor

Related News