ਪਾਕਿਸਤਾਨ ''ਚ ਜਾਂਚ ਚੌਕੀ ''ਤੇ ਹਮਲੇ ''ਚ ਪੁਲਸ ਮੁਲਾਜ਼ਮ ਦੀ ਮੌਤ, ਦੋ ਹੋਰ ਜ਼ਖਮੀ
Monday, Dec 22, 2025 - 03:15 PM (IST)
ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਜਾਂਚ ਚੌਕੀ ਉੱਤੇ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ਵਿਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਐਤਵਾਰ ਨੂੰ ਹੋਇਆ।
ਖੈਬਰ ਪਖਤੂਨਖਵਾ ਦੇ ਹਾਂਗੂ ਜ਼ਿਲ੍ਹੇ ਵਿਚ ਸਿਟੀ ਪੁਲਸ ਥਾਣੇ ਦੀ ਹੱਦ ਅੰਦਰ ਸਥਿਤ ਕਾਜ਼ੀ ਤਾਲਾਬ ਜਾਂਚ ਚੌਕੀ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਪੁਲਸ ਦੇ ਮੁਤਾਬਕ ਕਾਂਸਟੇਬਲ ਅਲੀ ਰਜ਼ਾ ਦੀ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਮੌਤ ਹੋ ਗਈ। ਹਮਲੇ ਵਿਚ ਜ਼ਖਮੀ ਹੋਏ ਹੋਰ ਦੋ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੇ ਤੁਰੰਤ ਬਾਅਦ ਪੁਲਸ ਟੀਮ ਘਟਨਾ ਸਥਾਨ 'ਤੇ ਪਹੁੰਚੇ ਤੇ ਪੁਲਸ ਤੇ ਹਥਿਆਰਬੰਦ ਬਲਾਂ ਦੇ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।
