ਪੱਛਮੀ ਮੈਕਸੀਕੋ ’ਚ ਭਿਆਨਕ ਸੜਕ ਹਾਦਸਾ, ਸੈਲਾਨੀਆਂ ਨੂੰ ਲਿਜਾ ਰਹੀ ਬੱਸ ਪਲਟਣ ਨਾਲ 15 ਲੋਕਾਂ ਦੀ ਮੌਤ
Sunday, Jan 01, 2023 - 01:50 AM (IST)
ਮੈਕਸੀਕੋ ਸਿਟੀ : ਮੈਕਸੀਕੋ ਦੇ ਪ੍ਰਸ਼ਾਂਤ ਤੱਟੀ ਰਾਜ ਨਯਾਰਿਤ ’ਚ ਇਕ ਹਾਈਵੇਅ ’ਤੇ ਸੈਲਾਨੀਆਂ ਨੂੰ ਲਿਜਾ ਰਹੀ ਇਕ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ 47 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਨੇੜਲੇ ਸੂਬੇ ਗੁਆਨਾਜੁਆਟੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਸੂਬੇ ਦੇ ਲਿਓਨ ਸ਼ਹਿਰ ਦੇ ਰਹਿਣ ਵਾਲੇ ਸਨ। ਮੈਕਸੀਕੋ ’ਚ ਦੋਸਤਾਂ, ਰਿਸ਼ਤੇਦਾਰਾਂ ਜਾਂ ਗੁਆਂਢੀਆਂ ਨਾਲ ਛੁੱਟੀਆਂ ਮਨਾਉਣ ਲਈ ਬੱਸ ਕਿਰਾਏ ’ਤੇ ਲੈਣਾ ਆਮ ਗੱਲ ਹੈ।
ਇਹ ਖ਼ਬਰ ਵੀ ਪੜ੍ਹੋ : ਲੁੱਟ ਦਾ ਵਿਰੋਧ ਕੀਤਾ ਤਾਂ ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਨਯਾਰਿਤ ’ਚ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਇਹ ਹਾਦਸਾ ਹਾਈਵੇਅ ਦੇ ਇਕ ਪੇਂਡੂ ਖੇਤਰ ’ਚ ਸ਼ੁੱਕਰਵਾਰ ਨੂੰ ਹੋਇਆ। ਮਰਨ ਵਾਲਿਆਂ ’ਚ ਘੱਟੋ-ਘੱਟ ਚਾਰ ਬੱਚੇ ਸ਼ਾਮਲ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਯਾਤਰੀ ਗਵਾਯਾਬਿਟੋਸ ਤੋਂ ਉੱਤਰੀ ਪਯੂਰਟੋ ਵਲਾਰਟਾ ਸ਼ਹਿਰ ਨੂੰ ਵਾਪਸ ਆ ਰਹੇ ਸਨ। ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਜਲੰਧਰ ਦਾ ਇਹ ਚੌਕ ਰਹੇਗਾ ਬੰਦ, ਪੜ੍ਹੋ ਕਿਉਂ