ਮਿਆਂਮਾਰ ''ਚ ਵਾਪਰਿਆ ਸੜਕੀ ਹਾਦਸਾ, 4 ਹਲਾਕ

Sunday, Feb 16, 2020 - 07:15 PM (IST)

ਮਿਆਂਮਾਰ ''ਚ ਵਾਪਰਿਆ ਸੜਕੀ ਹਾਦਸਾ, 4 ਹਲਾਕ

ਯੰਗੂਨ- ਮਿਆਂਮਾਰ ਦੇ ਸ਼ਾਨ ਸਟੇਟ ਵਿਚ ਇਕ ਵਾਹਨ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ 14 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਦੇ ਮੁਤਾਬਕ ਇਹ ਹਾਦਸਾ ਸ਼ਨੀਵਾਰ ਨੂੰ ਮਾਈਨੇਨਾਉਂਗ ਸ਼ਹਿਰ ਦੇ ਮਾਈਨਮ ਪਿੰਡ ਦੇ ਕੋਲ ਹੋਇਆ।

ਸੂਤਰਾਂ ਨੇ ਦੱਸਿਆ ਕਿ ਮਾਈਨਮ ਪਿੰਡ ਤੋਂ 20 ਯਾਤਰੀ ਇਸ ਵਾਹਨ ਰਾਹੀਂ ਨਿਕਲੇ ਸਨ ਤੇ ਇਹ ਵਾਹਨ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਕਿਨਾਰੇ ਖੰਬੇ ਨਾਲ ਟਕਰਾ ਗਿਆ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਹੋਰ 14 ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਵਾਹਨ ਚਾਲਕ ਦੇ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ ਹੈ। 


author

Baljit Singh

Content Editor

Related News