ਰੀਆ ਕਤਲਕਾਂਡ : ਪਿਤਾ ਨੇ ਗ੍ਰਿਫਤਾਰੀ ਤੋਂ ਪਹਿਲਾਂ ਖੁਦ ਨੂੰ ਮਾਰੀ ਸੀ ਗੋਲੀ

02/20/2019 9:22:24 AM

ਬ੍ਰੈਂਪਟਨ (ਏਜੰਸੀ)- ਆਪਣੀ 11 ਸਾਲ ਦੀ ਧੀ ਦੇ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਭਾਰਤੀ ਮੂਲ ਦੇ ਰੂਪੇਸ਼ ਰਾਜਕੁਮਾਰ ਨੇ ਗ੍ਰਿਫਤਾਰੀ ਤੋਂ ਪਹਿਲਾਂ ਖੁਦ ਨੂੰ ਗੋਲੀ ਮਾਰ ਲਈ ਸੀ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੀਲ ਰੀਜ਼ਨਲ ਪੁਲਸ ਦੇ ਅਧਿਕਾਰੀਆਂ ਵਲੋਂ ਕੀਤਾ ਗਿਆ। ਪੀਲ ਪੁਲਸ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਹਫਤੇ ਆਪਣੀ ਹੀ 11 ਸਾਲਾ ਧੀ ਦੇ ਕਤਲ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਰਾਜ ਕੁਮਾਰ ਤੇ ਫਸਟ ਡਿਗਰੀ ਕਤਲ ਦੇ ਦੋਸ਼ ਲੱਗੇ ਸਨ।

ਜਿਸ ਮਗਰੋਂ ਪੁਲਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜੋ ਕਿ ਹਸਪਤਾਲ ਵਿਚ ਜੇਰੇ ਇਲਾਜ ਹੈ। ਦੱਸਣਯੋਗ ਹੈ ਕਿ 41 ਸਾਲਾ ਰੂਪੇਸ਼ ਰਾਜ ਕੁਮਾਰ ਨੂੰ ਵੀਰਵਾਰ ਨੂੰ ਅੱਧੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸ ਦੀ ਧੀ ਦੀ ਲਾਸ਼ ਬ੍ਰੈਂਪਟਨ ਸਥਿਤ ਰਾਜ ਕੁਮਾਰ ਦੇ ਅਪਾਰਟਮੈਂਟ ਵਿਚੋਂ ਬਰਾਮਦ ਕੀਤੀ ਗਈ ਸੀ।


Sunny Mehra

Content Editor

Related News