ਨਦੀਆਂ, ਝਰਨਿਆਂ ਦਾ ਖੇਤਰਫਲ ਅਨੁਮਾਨ ਤੋਂ 45 ਫੀਸਦੀ ਵੱਧ

Saturday, Jun 30, 2018 - 02:05 AM (IST)

ਨਦੀਆਂ, ਝਰਨਿਆਂ ਦਾ ਖੇਤਰਫਲ ਅਨੁਮਾਨ ਤੋਂ 45 ਫੀਸਦੀ ਵੱਧ

ਵਾਸ਼ਿੰਗਟਨ - ਵਿਗਿਆਨੀਆਂ ਦਾ ਕਹਿਣਾ ਹੈ ਕਿ ਸੰਸਾਰਿਕ ਨਦੀਆਂ ਅਤੇ ਝਰਨਿਆਂ ਦਾ ਖੇਤਰਫਲ ਪਹਿਲਾਂ ਦੇ ਅਨੁਮਾਨ ਤੋਂ 45 ਫੀਸਦੀ ਵੱਧ ਹੈ। ਅਮਰੀਕਾ ਵਿਚ ਉੱਤਰੀ ਕੈਰੋਲਿਨਾ ਯੂਨੀਵਰਸਿਟੀ ਅਤੇ ਟੈਕਸਾਸ ਏ ਐਂਡ ਐੱਮ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਉਪਗ੍ਰਹਿ ਤਸਵੀਰਾਂ, ਜ਼ਮੀਨ 'ਤੇ ਮਾਪ ਅਤੇ ਇਕ ਮਾਡਲ ਦੀ ਵਰਤੋਂ ਕੀਤੀ ਤਾਂ ਕਿ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਧਰਤੀ ਦਾ ਕਿੰਨਾ ਹਿੱਸਾ ਨਦੀਆਂ ਅਤੇ ਝਰਨਿਆਂ ਨਾਲ ਘਿਰਿਆ ਹੈ।
ਨਦੀਆਂ ਅਤੇ ਝਰਨੇ ਗ੍ਰੀਨ ਹਾਊਸ ਗੈਸ ਨਿਕਾਸੀ ਦਾ ਇਕ ਅਹਿਮ ਸ੍ਰੋਤ ਹਨ। ਇਸ ਲਈ ਕਾਰਬਨ ਨਿਕਾਸ ਨੂੰ ਸਮਝਣ ਲਈ ਨਦੀਆਂ ਅਤੇ ਝਰਨਿਆਂ ਦੇ ਵੱਧ ਖੇਤਰਫਲ ਦੀ ਗਣਨਾ ਅਹਿਮ ਹੈ। ਖੋਜਕਾਰਾਂ ਵਿਚੋਂ ਇਕ ਪ੍ਰੋਫੈਸਰ ਟੈਮਲਿਨ ਪਾਵੇਲਸਕੀ ਨੇ ਕਿਹਾ ਕਿ ਸਾਡੀ ਨਵੀਂ ਗਣਨਾ ਨਾਲ ਵਿਗਿਆਨੀਆਂ ਨੂੰ ਬਿਹਤਰ ਮੁਲਾਂਕਣ ਕਰਨ ਵਿਚ ਮਦਦ ਮਿਲੇਗੀ ਕਿ ਹਰ ਸਾਲ ਨਦੀਆਂ ਅਤੇ ਝਰਨਿਆਂ ਨਾਲ ਕਿੰਨੀ ਕਾਰਬਨ ਡਾਇਆਕਸਾਈਡ ਵਾਤਾਵਰਣ ਵਿਚ ਵੱਧ ਰਹੀ ਹੈ।


Related News