ਡਿਲੀਵਰੀ ਦੇ ਦੌਰਾਨ ਤੇ ਬਾਅਦ ''ਚ ਡਿਪਰੈਸ਼ਨ ਦੇ ਕਾਰਨ 18 ਸਾਲਾਂ ਤੱਕ ਬਣਿਆ ਰਹਿੰਦਾ ਹੈ ਖੁਦਕੁਸ਼ੀ ਦਾ ਜੋਖਮ

Saturday, Jan 13, 2024 - 08:00 PM (IST)

ਡਿਲੀਵਰੀ ਦੇ ਦੌਰਾਨ ਤੇ ਬਾਅਦ ''ਚ ਡਿਪਰੈਸ਼ਨ ਦੇ ਕਾਰਨ 18 ਸਾਲਾਂ ਤੱਕ ਬਣਿਆ ਰਹਿੰਦਾ ਹੈ ਖੁਦਕੁਸ਼ੀ ਦਾ ਜੋਖਮ

ਇੰਟਰਨੈਸ਼ਨਲ ਡੈਸਕ- ਜਾਮਾ ਅਤੇ ਬੀਐੱਮਜੇ ਵਿੱਚ ਪ੍ਰਕਾਸ਼ਿਤ ਅਧਿਐਨਾਂ ਨੇ ਦਿਖਾਇਆ ਹੈ ਕਿ ਜਿਹੜੀਆਂ ਔਰਤਾਂ ਗਰਭ ਅਵਸਥਾ ਦੇ ਦੌਰਾਨ ਜਾਂ ਬਾਅਦ ਵਿੱਚ ਡਿਪਰੈਸ਼ਨ ਨਾਲ ਜੂਝਦੀਆਂ ਹਨ, ਉਨ੍ਹਾਂ ਵਿੱਚ 18 ਸਾਲਾਂ ਤੱਕ ਸਵੈ-ਨੁਕਸਾਨ ਅਤੇ ਖੁਦਕੁਸ਼ੀ ਦਾ ਜੋਖਮ ਵੱਧ ਜਾਂਦਾ ਹੈ। ਇਸ ਖੋਜ ਵਿੱਚ 2001 ਤੋਂ 2017 ਤੱਕ ਕਰੀਬ 10 ਲੱਖ ਔਰਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਜਿਸ ਵਿੱਚ ਡਿਪਰੈਸ਼ਨ ਤੋਂ ਪੀੜਤ 86,551 ਔਰਤਾਂ ਦੀ ਤੁਲਨਾ 8,65,510 ਆਮ ਗਰਭਵਤੀ ਔਰਤਾਂ ਨਾਲ ਕੀਤੀ ਗਈ।
ਹਾਲਾਂਕਿ ਖੁਦਕੁਸ਼ੀਆਂ ਦੀ ਗਿਣਤੀ ਘੱਟ ਸੀ ਪਰ ਗਰਭ ਅਵਸਥਾ ਦੇ ਤਣਾਅ ਤੋਂ ਪੀੜਤ ਔਰਤਾਂ ਦੀ ਸ਼ਮੂਲੀਅਤ ਜ਼ਿਆਦਾ ਸੀ। ਇਨ੍ਹਾਂ ਔਰਤਾਂ ਵਿੱਚ ਖੁਦਕੁਸ਼ੀ ਦੀ ਦਰ 28.5 ਫ਼ੀਸਦੀ ਸੀ, ਜਦੋਂ ਕਿ ਹੋਰ ਗਰਭਵਤੀ ਔਰਤਾਂ ਵਿੱਚ ਇਹ ਦਰ 7.5 ਫ਼ੀਸਦੀ ਸੀ।
ਮਾਹਰਾਂ ਦੇ ਅਨੁਸਾਰ ਗਰਭ ਅਵਸਥਾ ਨਾਲ ਸਬੰਧਤ ਡਿਪਰੈਸ਼ਨ ਅਤੇ ਮਾਨਸਿਕ ਸਿਹਤ ਵਿਕਾਰਾਂ ਨਾਲੋਂ ਵੱਖਰੀ ਅਤੇ ਵਧੇਰੇ ਗੰਭੀਰ ਹੋ ਸਕਦੀ ਹੈ। ਜਿਹੜੀਆਂ ਔਰਤਾਂ ਇਲਾਜ ਨਹੀਂ ਕਰਵਾਉਂਦੀਆਂ ਉਨ੍ਹਾਂ ਵਿੱਚ ਆਤਮ-ਨੁਕਸਾਨ ਦੀ ਸੰਭਾਵਨਾ 3 ਗੁਣਾ ਵੱਧ ਹੁੰਦੀ ਹੈ ਅਤੇ ਖੁਦਕੁਸ਼ੀ ਕਰਨ ਦੀ ਸੰਭਾਵਨਾ 6 ਗੁਣਾ ਵੱਧ ਹੁੰਦੀ ਹੈ।
ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਵਿੱਚ ਵਧੇਰੇ ਜੋਖਮ
ਗਰਭ-ਅਵਸਥਾ ਨਾਲ ਸਬੰਧਤ ਡਿਪਰੈਸ਼ਨ ਵਾਲੀਆਂ ਔਰਤਾਂ ਦੀ ਔਸਤ ਉਮਰ 31 ਸਾਲ ਸੀ। ਜ਼ਿਆਦਾਤਰ ਔਰਤਾਂ ਪਹਿਲੀ ਵਾਰ ਮਾਂ ਬਣੀਆਂ ਹਨ। ਖੋਜ ਤੋਂ ਪਤਾ ਲੱਗਾ ਹੈ ਕਿ ਡਿਪਰੈਸ਼ਨ ਤੋਂ ਪੀੜਤ 10 ਤੋਂ 20 ਫ਼ੀਸਦੀ ਔਰਤਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਪਾਉਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News